ਗਿਣਤੀ 29

ਅਤੇ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਾਹਵੇਹ ਲਈ ਚੜ੍ਹਾਓ ਅਤੇ ਇੱਕ ਭੋਜਨ ਦੀ ਭੇਟ ਵਿੱਚ ਤੇਰ੍ਹਾਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ, ਸਾਰੇ ਦੋਸ਼ ਰਹਿਤ ਹੋਣ।

Numbers 29:13 (UKJV) And all of you shall offer a burnt offering, a sacrifice made by fire, of a sweet savour unto the LORD; thirteen young bullocks, two rams, and fourteen lambs of the first year; they shall be without blemish:

11ਪ੍ਰਾਸਚਿਤ ਲਈ ਪਾਪ ਦੀ ਭੇਟ ਅਤੇ ਉਸ ਦੇ ਅਨਾਜ ਦੀ ਭੇਟ ਦੇ ਨਾਲ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਇੱਕ ਬੱਕਰਾ ਪਾਪ ਦੀ ਭੇਟ ਵਜੋਂ ਚੜ੍ਹਾਇਆ ਜਾਵੇ।

12“ ‘ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ, ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ। ਸੱਤ ਦਿਨਾਂ ਲਈ ਯਾਹਵੇਹ ਲਈ ਇੱਕ ਤਿਉਹਾਰ ਮਨਾਓ।

13ਅਤੇ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਾਹਵੇਹ ਲਈ ਚੜ੍ਹਾਓ ਅਤੇ ਇੱਕ ਭੋਜਨ ਦੀ ਭੇਟ ਵਿੱਚ ਤੇਰ੍ਹਾਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ, ਸਾਰੇ ਦੋਸ਼ ਰਹਿਤ ਹੋਣ।

14ਤੇਰ੍ਹਾਂ ਬਲਦਾਂ ਵਿੱਚੋਂ ਹਰੇਕ ਦੇ ਨਾਲ ਇੱਕ ਏਫਾਹ ਦੇ ਤਿੰਨ ਦਸਵੇਂ ਹਿੱਸੇ ਦੇ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੀ ਭੇਟ ਚੜ੍ਹਾਓ ਅਤੇ ਦੋ ਭੇਡੂਆਂ ਵਿੱਚੋਂ ਹਰੇਕ ਨਾਲ, ਦੋ-ਦਸਵੇਂ ਹਿੱਸੇ,

15ਅਤੇ ਚੌਦਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ ਦਸਵਾਂ ਹਿੱਸਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.