17“ ‘ਦੂਜੇ ਦਿਨ ਬਾਰਾਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ ਚੜ੍ਹਾਓ, ਇਹ ਸਾਰੇ ਦੋਸ਼ ਰਹਿਤ ਹੋਣ।
18ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ।
19ਪਾਪ ਦੀ ਭੇਟ ਵਜੋਂ ਇੱਕ ਬੱਕਰਾ, ਉਸ ਦੇ ਨਾਲ ਅਨਾਜ਼ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਦੇ ਨਾਲ ਨਿਯਮਤ ਹੋਮ ਦੀ ਭੇਟ ਚੜ੍ਹਾਓ।
20“ ‘ਤੀਜੇ ਦਿਨ ਗਿਆਰਾਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ ਚੜ੍ਹਾਓ, ਇਹ ਸਾਰੇ ਦੋਸ਼ ਰਹਿਤ ਹੋਣ।
21ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ।