15ਅਤੇ ਚੌਦਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ ਦਸਵਾਂ ਹਿੱਸਾ।
16ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਇੱਕ ਬੱਕਰਾ ਪਾਪ ਦੀ ਭੇਟ ਕਰਕੇ ਚੜ੍ਹਾਓ।
17“ ‘ਦੂਜੇ ਦਿਨ ਬਾਰਾਂ ਬਲਦ, ਦੋ ਭੇਡੂ ਅਤੇ ਇੱਕ ਸਾਲ ਦੇ ਚੌਦਾਂ ਭੇਡਾਂ ਦੇ ਬੱਚੇ ਚੜ੍ਹਾਓ, ਇਹ ਸਾਰੇ ਦੋਸ਼ ਰਹਿਤ ਹੋਣ।
18ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ।
19ਪਾਪ ਦੀ ਭੇਟ ਵਜੋਂ ਇੱਕ ਬੱਕਰਾ, ਉਸ ਦੇ ਨਾਲ ਅਨਾਜ਼ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਦੇ ਨਾਲ ਨਿਯਮਤ ਹੋਮ ਦੀ ਭੇਟ ਚੜ੍ਹਾਓ।