ਗਿਣਤੀ 29

ਯਾਹਵੇਹ ਲਈ ਸੁਗੰਧਤਾ ਦੀ ਹੋਮ ਦੀ ਬਲੀ ਚੜ੍ਹਾਓ, ਅਰਥਾਤ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ, ਇਹ ਸਾਰੇ ਦੋਸ਼ ਰਹਿਤ ਹੋਣ।

Numbers 29:2 (UKJV) And all of you shall offer a burnt offering for a sweet savour unto the LORD; one young bullock, one ram, and seven lambs of the first year without blemish:

1“ ‘ਸੱਤਵੇਂ ਮਹੀਨੇ ਦੇ ਪਹਿਲੇ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ। ਇਹ ਤੁਹਾਡੇ ਲਈ ਤੁਰ੍ਹੀਆਂ ਵਜਾਉਣ ਦਾ ਦਿਨ ਹੋਵੇ।

2ਯਾਹਵੇਹ ਲਈ ਸੁਗੰਧਤਾ ਦੀ ਹੋਮ ਦੀ ਬਲੀ ਚੜ੍ਹਾਓ, ਅਰਥਾਤ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ, ਇਹ ਸਾਰੇ ਦੋਸ਼ ਰਹਿਤ ਹੋਣ।

3ਬਲਦ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਵਧੀਆ ਆਟੇ ਦੇ ਤਿੰਨ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਚੜ੍ਹਾਓ। ਭੇਡੂ ਦੇ ਨਾਲ, ਦੋ ਦਸਵੰਧ;

4ਅਤੇ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ, ਇੱਕ-ਦਸਵਾਂ ਹਿੱਸਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.