ਗਿਣਤੀ 29

ਅਤੇ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ, ਇੱਕ-ਦਸਵਾਂ ਹਿੱਸਾ।

Numbers 29:4 (UKJV) And one tenth deal for one lamb, throughout the seven lambs:

2ਯਾਹਵੇਹ ਲਈ ਸੁਗੰਧਤਾ ਦੀ ਹੋਮ ਦੀ ਬਲੀ ਚੜ੍ਹਾਓ, ਅਰਥਾਤ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ, ਇਹ ਸਾਰੇ ਦੋਸ਼ ਰਹਿਤ ਹੋਣ।

3ਬਲਦ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਵਧੀਆ ਆਟੇ ਦੇ ਤਿੰਨ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਚੜ੍ਹਾਓ। ਭੇਡੂ ਦੇ ਨਾਲ, ਦੋ ਦਸਵੰਧ;

4ਅਤੇ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ, ਇੱਕ-ਦਸਵਾਂ ਹਿੱਸਾ।

5ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਚੜ੍ਹਾਇਆ ਜਾਵੇ।

6ਇਸ ਤੋਂ ਇਲਾਵਾ ਮਹੀਨੇ ਅਤੇ ਰੋਜ਼ਾਨਾ ਦੀਆਂ ਹੋਮ ਦੀਆਂ ਭੇਟਾਂ ਅਤੇ ਉਹਨਾਂ ਦੇ ਨਾਲ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਓ। ਇਹ ਭੋਜਨ ਦੀ ਭੇਟ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਂਟ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.