ਗਿਣਤੀ 29

ਬਲਦ, ਭੇਡੂ ਅਤੇ ਲੇਲੇ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ।

Numbers 29:37 (UKJV) Their food offering and their drink offerings for the bullock, for the ram, and for the lambs, shall be according to their number, after the manner:

35“ ‘ਅੱਠਵੇਂ ਦਿਨ ਇੱਕ ਸਮਾਪਤੀ ਵਿਸ਼ੇਸ਼ ਸਭਾ ਰੱਖੋ ਅਤੇ ਕੋਈ ਕੰਮ-ਧੰਦਾ ਨਾ ਕਰੋ।

36ਪਰ ਤੁਸੀਂ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਅਰਥਾਤ ਇੱਕ ਬਲਦ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।

37ਬਲਦ, ਭੇਡੂ ਅਤੇ ਲੇਲੇ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ।

38ਅਤੇ ਹੋਮ ਬਲੀ ਅਤੇ ਉਸ ਦੇ ਅਨਾਜ਼ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਅਲੱਗ ਇੱਕ ਬੱਕਰਾ ਪਾਪ ਲਈ ਚੜ੍ਹਾਇਆ ਜਾਵੇ।

39“ ‘ਤੁਸੀਂ ਜੋ ਸੁੱਖਣਾ ਸੁੱਖਦੇ ਹੋ ਅਤੇ ਆਪਣੀ ਮਰਜ਼ੀ ਦੀਆਂ ਭੇਟਾਂ ਤੋਂ ਇਲਾਵਾ, ਇਨ੍ਹਾਂ ਨੂੰ ਆਪਣੇ ਠਹਿਰਾਏ ਗਏ ਤਿਉਹਾਰਾਂ ਉੱਤੇ ਯਾਹਵੇਹ ਨੂੰ ਚੜ੍ਹਾਓ, ਤੁਹਾਡੀਆਂ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਪੀਣ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.