33ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ।
34ਅਤੇ ਹੋਮ ਬਲੀ ਅਤੇ ਉਸ ਦੇ ਅਨਾਜ ਦੀ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
35“ ‘ਅੱਠਵੇਂ ਦਿਨ ਇੱਕ ਸਮਾਪਤੀ ਵਿਸ਼ੇਸ਼ ਸਭਾ ਰੱਖੋ ਅਤੇ ਕੋਈ ਕੰਮ-ਧੰਦਾ ਨਾ ਕਰੋ।
36ਪਰ ਤੁਸੀਂ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਅਰਥਾਤ ਇੱਕ ਬਲਦ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
37ਬਲਦ, ਭੇਡੂ ਅਤੇ ਲੇਲੇ ਦੇ ਨਾਲ ਉਹਨਾਂ ਦੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਨਿਰਧਾਰਤ ਗਿਣਤੀ ਦੇ ਅਨੁਸਾਰ ਚੜ੍ਹਾਓ।