1ਇਹ ਹਾਰੋਨ ਅਤੇ ਮੋਸ਼ੇਹ ਦੀ ਵੰਸ਼ਾਵਲੀ ਹੈ ਜਦੋਂ ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਪਹਾੜ ਉੱਤੇ ਗੱਲ ਕੀਤੀ ਸੀ।
2ਹਾਰੋਨ ਦੇ ਪੁੱਤਰਾਂ ਦੇ ਨਾਮ ਜੇਠਾ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।
3ਇਹ ਹਾਰੋਨ ਦੇ ਪੁੱਤਰਾਂ ਦੇ ਨਾਮ ਹਨ, ਉਹ ਜਾਜਕ ਜੋ ਮਸਹ ਕੀਤੇ ਗਏ ਸਨ, ਜੋ ਜਾਜਕਾਈ ਦੀ ਸੇਵਾ ਕਰਨ ਲਈ ਨਿਯੁਕਤ ਕੀਤੇ ਗਏ ਸਨ।