11ਯਾਹਵੇਹ ਨੇ ਮੋਸ਼ੇਹ ਨੂੰ ਇਹ ਵੀ ਆਖਿਆ,
12“ਮੈਂ ਇਸਰਾਏਲੀਆਂ ਵਿੱਚੋਂ ਲੇਵੀਆਂ ਨੂੰ ਹਰੇਕ ਇਸਰਾਏਲੀ ਔਰਤ ਦੀ ਪਹਿਲੀ ਔਲਾਦ ਦੀ ਥਾਂ ਉੱਤੇ ਲਿਆ ਹੈ ਇਸ ਤਰ੍ਹਾਂ ਲੇਵੀ ਮੇਰੇ ਹਨ,
13ਕਿਉਂਕਿ ਸਾਰੇ ਪਹਿਲੌਠੇ ਮੇਰੇ ਹਨ, ਜਦੋਂ ਮੈਂ ਮਿਸਰ ਵਿੱਚ ਸਾਰੇ ਪਹਿਲੌਠੇ ਨੂੰ ਮਾਰਿਆ ਤਾਂ ਮੈਂ ਇਸਰਾਏਲ ਵਿੱਚ ਹਰੇਕ ਪਹਿਲੌਠੇ ਨੂੰ ਆਪਣੇ ਲਈ ਅਲੱਗ ਕਰ ਦਿੱਤਾ, ਭਾਵੇਂ ਉਹ ਮਨੁੱਖ ਜਾਂ ਜਾਨਵਰ ਦੇ ਹੋਣ ਉਹ ਮੇਰੇ ਹੋਣਗੇ। ਮੈਂ ਯਾਹਵੇਹ ਹਾਂ।”
14ਯਾਹਵੇਹ ਨੇ ਮੋਸ਼ੇਹ ਨੂੰ ਸੀਨਾਈ ਦੇ ਉਜਾੜ ਵਿੱਚ ਆਖਿਆ,
15“ਲੇਵੀਆਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਗੋਤਾਂ ਅਨੁਸਾਰ ਗਿਣ ਅਤੇ ਹਰ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਮਰਦ ਦੀ ਗਿਣਤੀ ਕਰੋ।”