ਗਿਣਤੀ 3

“ਲੇਵੀਆਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਗੋਤਾਂ ਅਨੁਸਾਰ ਗਿਣ ਅਤੇ ਹਰ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਮਰਦ ਦੀ ਗਿਣਤੀ ਕਰੋ।”

Numbers 3:15 (UKJV) Number the children of Levi after the house of their fathers, by their families: every male from a month old and upward shall you number them.

13ਕਿਉਂਕਿ ਸਾਰੇ ਪਹਿਲੌਠੇ ਮੇਰੇ ਹਨ, ਜਦੋਂ ਮੈਂ ਮਿਸਰ ਵਿੱਚ ਸਾਰੇ ਪਹਿਲੌਠੇ ਨੂੰ ਮਾਰਿਆ ਤਾਂ ਮੈਂ ਇਸਰਾਏਲ ਵਿੱਚ ਹਰੇਕ ਪਹਿਲੌਠੇ ਨੂੰ ਆਪਣੇ ਲਈ ਅਲੱਗ ਕਰ ਦਿੱਤਾ, ਭਾਵੇਂ ਉਹ ਮਨੁੱਖ ਜਾਂ ਜਾਨਵਰ ਦੇ ਹੋਣ ਉਹ ਮੇਰੇ ਹੋਣਗੇ। ਮੈਂ ਯਾਹਵੇਹ ਹਾਂ।”

14ਯਾਹਵੇਹ ਨੇ ਮੋਸ਼ੇਹ ਨੂੰ ਸੀਨਾਈ ਦੇ ਉਜਾੜ ਵਿੱਚ ਆਖਿਆ,

15“ਲੇਵੀਆਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਗੋਤਾਂ ਅਨੁਸਾਰ ਗਿਣ ਅਤੇ ਹਰ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਮਰਦ ਦੀ ਗਿਣਤੀ ਕਰੋ।”

16ਤਾਂ ਮੋਸ਼ੇਹ ਨੇ ਉਹਨਾਂ ਨੂੰ ਗਿਣਿਆ ਜਿਵੇਂ ਉਸਨੂੰ ਯਾਹਵੇਹ ਨੇ ਹੁਕਮ ਦਿੱਤਾ ਸੀ।

17ਲੇਵੀ ਦੇ ਪੁੱਤਰਾਂ ਦੇ ਨਾਮ ਇਹ ਸਨ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.