48ਹੋਰ ਇਸਰਾਏਲੀਆਂ ਦੇ ਛੁਟਕਾਰੇ ਲਈ ਰਕਮ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿਓ।”
49ਇਸ ਲਈ ਮੋਸ਼ੇਹ ਨੇ ਛੁਟਕਾਰੇ ਦੀ ਰਕਮ ਉਹਨਾਂ ਲੋਕਾਂ ਤੋਂ ਇਕੱਠੀ ਕੀਤੀ ਜੋ ਲੇਵੀਆਂ ਦੁਆਰਾ ਛੁਡਾਈ ਗਈ ਗਿਣਤੀ ਤੋਂ ਵੱਧ ਸਨ।
50ਇਸਰਾਏਲੀਆਂ ਦੇ ਜੇਠੇ ਤੋਂ ਉਸ ਨੇ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ 1,365 ਸ਼ੈਕੇਲ ਚਾਂਦੀ ਇਕੱਠੀ ਕੀਤੀ।
51ਮੋਸ਼ੇਹ ਨੇ ਛੁਟਕਾਰੇ ਦਾ ਪੈਸਾ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਦਿੱਤਾ, ਜਿਵੇਂ ਉਸਨੂੰ ਯਾਹਵੇਹ ਦੇ ਬਚਨ ਦੁਆਰਾ ਹੁਕਮ ਦਿੱਤਾ ਗਿਆ ਸੀ।