4ਪਰ ਨਾਦਾਬ ਅਤੇ ਅਬੀਹੂ ਦੀ ਮੌਤ ਯਾਹਵੇਹ ਦੇ ਸਾਹਮਣੇ ਹੋ ਗਈ ਜਦੋਂ ਇਹ ਸੀਨਾਈ ਦੀ ਉਜਾੜ ਵਿੱਚ ਯਾਹਵੇਹ ਦੇ ਅੱਗੇ ਅਯੋਗ ਅੱਗ ਲਿਆਏ ਅਤੇ ਉਹਨਾਂ ਦੇ ਕੋਈ ਪੁੱਤਰ ਨਹੀਂ ਸਨ, ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਆਪਣੇ ਪਿਤਾ ਹਾਰੋਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ।
5ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
6“ਲੇਵੀ ਦੇ ਗੋਤ ਨੂੰ ਲਿਆ ਅਤੇ ਉਹਨਾਂ ਨੂੰ ਹਾਰੋਨ ਜਾਜਕ ਕੋਲ ਉਸਦੀ ਸਹਾਇਤਾ ਲਈ ਪੇਸ਼ ਕਰੋ।
7ਉਹ ਡੇਰੇ ਦਾ ਕੰਮ ਕਰਕੇ ਮੰਡਲੀ ਵਾਲੇ ਤੰਬੂ ਵਿੱਚ ਉਸ ਦੇ ਲਈ ਅਤੇ ਸਾਰੀ ਕੌਮ ਲਈ ਫਰਜ਼ ਨਿਭਾਉਣ ਅਤੇ ਡੇਰੇ ਦੀ ਸੇਵਾ ਕਰਨ।
8ਉਹ ਮੰਡਲੀ ਵਾਲੇ ਤੰਬੂ ਦੇ ਸਾਰੇ ਸਮਾਨ ਦੀ ਦੇਖਭਾਲ ਕਰਨ ਅਤੇ ਡੇਰੇ ਦਾ ਕੰਮ ਕਰਕੇ ਇਸਰਾਏਲੀਆਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ, ਇਸ ਤਰ੍ਹਾਂ ਉਹ ਡੇਰੇ ਦੀ ਟਹਿਲ ਸੇਵਾ ਕਰਨ।