6“ਲੇਵੀ ਦੇ ਗੋਤ ਨੂੰ ਲਿਆ ਅਤੇ ਉਹਨਾਂ ਨੂੰ ਹਾਰੋਨ ਜਾਜਕ ਕੋਲ ਉਸਦੀ ਸਹਾਇਤਾ ਲਈ ਪੇਸ਼ ਕਰੋ।
7ਉਹ ਡੇਰੇ ਦਾ ਕੰਮ ਕਰਕੇ ਮੰਡਲੀ ਵਾਲੇ ਤੰਬੂ ਵਿੱਚ ਉਸ ਦੇ ਲਈ ਅਤੇ ਸਾਰੀ ਕੌਮ ਲਈ ਫਰਜ਼ ਨਿਭਾਉਣ ਅਤੇ ਡੇਰੇ ਦੀ ਸੇਵਾ ਕਰਨ।
8ਉਹ ਮੰਡਲੀ ਵਾਲੇ ਤੰਬੂ ਦੇ ਸਾਰੇ ਸਮਾਨ ਦੀ ਦੇਖਭਾਲ ਕਰਨ ਅਤੇ ਡੇਰੇ ਦਾ ਕੰਮ ਕਰਕੇ ਇਸਰਾਏਲੀਆਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ, ਇਸ ਤਰ੍ਹਾਂ ਉਹ ਡੇਰੇ ਦੀ ਟਹਿਲ ਸੇਵਾ ਕਰਨ।
9ਲੇਵੀਆਂ ਨੂੰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਦੇ ਦਿਓ, ਇਹ ਇਸਰਾਏਲੀਆਂ ਦੀ ਵੱਲੋਂ ਹਨ ਜੋ ਉਸ ਨੂੰ ਪੂਰੀ ਤਰ੍ਹਾਂ ਨਾਲ ਸਮਰਪਣ ਹੋਣ।
10ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਜਾਜਕਾਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੋ, ਕੋਈ ਹੋਰ ਜੋ ਪਵਿੱਤਰ ਅਸਥਾਨ ਦੇ ਨੇੜੇ ਆਉਂਦਾ ਹੈ ਉਹ ਮਾਰਿਆ ਜਾਵੇ।”