ਗਿਣਤੀ 30

“ਵਿਧਵਾ ਜਾਂ ਤਲਾਕਸ਼ੁਦਾ ਔਰਤ ਦੁਆਰਾ ਲਈ ਗਈ ਕੋਈ ਵੀ ਸੁੱਖਣਾ ਜਾਂ ਜ਼ੁੰਮੇਵਾਰੀ ਉਸ ਉੱਤੇ ਲਾਜ਼ਮੀ ਹੋਵੇਗੀ।

Numbers 30:9 (UKJV) But every vow of a widow, and of her that is divorced, wherewith they have bound their souls, shall stand against her.

7ਅਤੇ ਉਹ ਦਾ ਪਤੀ ਇਹ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ, ਤਦ ਉਹ ਦੀਆਂ ਸੁੱਖਣਾਂ ਜਾਂ ਇਕਰਾਰਨਾਮੇ ਜਿਨ੍ਹਾਂ ਨਾਲ ਉਸ ਨੇ ਆਪਣੇ ਆਪ ਨੂੰ ਦਿੱਤਾ ਸੀ ਕਾਇਮ ਰਹੇਗਾ।

8ਪਰ ਜੇ ਉਸ ਦਾ ਪਤੀ ਉਸ ਨੂੰ ਇਸ ਬਾਰੇ ਸੁਣ ਕੇ ਮਨ੍ਹਾ ਕਰਦਾ ਹੈ, ਤਾਂ ਉਹ ਉਸ ਸੁੱਖਣਾ ਨੂੰ ਰੱਦ ਕਰ ਦਿੰਦਾ ਹੈ ਜੋ ਉਸਦੇ ਮੂੰਹ ਵਿੱਚੋਂ ਬਿਨ੍ਹਾਂ ਸੋਚੇ ਸਮਝੇ ਨਿਕਲੀ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰੇਗਾ।

9“ਵਿਧਵਾ ਜਾਂ ਤਲਾਕਸ਼ੁਦਾ ਔਰਤ ਦੁਆਰਾ ਲਈ ਗਈ ਕੋਈ ਵੀ ਸੁੱਖਣਾ ਜਾਂ ਜ਼ੁੰਮੇਵਾਰੀ ਉਸ ਉੱਤੇ ਲਾਜ਼ਮੀ ਹੋਵੇਗੀ।

10“ਜੇਕਰ ਕੋਈ ਔਰਤ ਆਪਣੇ ਪਤੀ ਦੇ ਨਾਲ ਰਹਿੰਦੀ ਹੈ, ਸਹੁੰ ਖਾਧੀ ਜਾਂ ਆਪਣੇ ਆਪ ਇੱਕ ਸਹੁੰ ਖਾਵੇ।

11ਅਤੇ ਉਹ ਦਾ ਪਤੀ ਇਹ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ ਅਤੇ ਨਾ ਹੀ ਉਸ ਨੂੰ ਮਨਾ ਕਰਦਾ ਹੈ ਤਾਂ ਉਹ ਦੀਆਂ ਸਾਰੀਆਂ ਸੁੱਖਣਾ ਜਾਂ ਇਕਰਾਰਨਾਮਾ ਜਿਨ੍ਹਾਂ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆਂ ਪੱਕਾ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.