8ਪਰ ਜੇ ਉਸ ਦਾ ਪਤੀ ਉਸ ਨੂੰ ਇਸ ਬਾਰੇ ਸੁਣ ਕੇ ਮਨ੍ਹਾ ਕਰਦਾ ਹੈ, ਤਾਂ ਉਹ ਉਸ ਸੁੱਖਣਾ ਨੂੰ ਰੱਦ ਕਰ ਦਿੰਦਾ ਹੈ ਜੋ ਉਸਦੇ ਮੂੰਹ ਵਿੱਚੋਂ ਬਿਨ੍ਹਾਂ ਸੋਚੇ ਸਮਝੇ ਨਿਕਲੀ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰੇਗਾ।
9“ਵਿਧਵਾ ਜਾਂ ਤਲਾਕਸ਼ੁਦਾ ਔਰਤ ਦੁਆਰਾ ਲਈ ਗਈ ਕੋਈ ਵੀ ਸੁੱਖਣਾ ਜਾਂ ਜ਼ੁੰਮੇਵਾਰੀ ਉਸ ਉੱਤੇ ਲਾਜ਼ਮੀ ਹੋਵੇਗੀ।
10“ਜੇਕਰ ਕੋਈ ਔਰਤ ਆਪਣੇ ਪਤੀ ਦੇ ਨਾਲ ਰਹਿੰਦੀ ਹੈ, ਸਹੁੰ ਖਾਧੀ ਜਾਂ ਆਪਣੇ ਆਪ ਇੱਕ ਸਹੁੰ ਖਾਵੇ।
11ਅਤੇ ਉਹ ਦਾ ਪਤੀ ਇਹ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ ਅਤੇ ਨਾ ਹੀ ਉਸ ਨੂੰ ਮਨਾ ਕਰਦਾ ਹੈ ਤਾਂ ਉਹ ਦੀਆਂ ਸਾਰੀਆਂ ਸੁੱਖਣਾ ਜਾਂ ਇਕਰਾਰਨਾਮਾ ਜਿਨ੍ਹਾਂ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆਂ ਪੱਕਾ ਰਹੇ।
12ਪਰ ਜੇ ਉਸ ਦਾ ਪਤੀ ਨੇ ਸੁਣਦੇ ਹੀ ਉਹਨਾਂ ਨੂੰ ਰੱਦ ਕਰ ਦੇਵੇ, ਤਾਂ ਉਸ ਦੇ ਬੁੱਲ੍ਹਾਂ ਵਿੱਚੋਂ ਕੋਈ ਵੀ ਸੁੱਖਣਾ ਜਾਂ ਇਕਰਾਰ ਕਾਇਮ ਨਹੀਂ ਰਹੇਗਾ। ਉਸਦੇ ਪਤੀ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰ ਦੇਵੇਗਾ।