ਗਿਣਤੀ 30

ਪਰ ਜੇ ਉਸ ਦਾ ਪਤੀ ਨੇ ਸੁਣਦੇ ਹੀ ਉਹਨਾਂ ਨੂੰ ਰੱਦ ਕਰ ਦੇਵੇ, ਤਾਂ ਉਸ ਦੇ ਬੁੱਲ੍ਹਾਂ ਵਿੱਚੋਂ ਕੋਈ ਵੀ ਸੁੱਖਣਾ ਜਾਂ ਇਕਰਾਰ ਕਾਇਮ ਨਹੀਂ ਰਹੇਗਾ। ਉਸਦੇ ਪਤੀ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰ ਦੇਵੇਗਾ।

Numbers 30:12 (UKJV) But if her husband has utterly made them void on the day he heard them; then whatsoever proceeded out of her lips concerning her vows, or concerning the bond of her soul, shall not stand: her husband has made them void; and the LORD shall forgive her.

10“ਜੇਕਰ ਕੋਈ ਔਰਤ ਆਪਣੇ ਪਤੀ ਦੇ ਨਾਲ ਰਹਿੰਦੀ ਹੈ, ਸਹੁੰ ਖਾਧੀ ਜਾਂ ਆਪਣੇ ਆਪ ਇੱਕ ਸਹੁੰ ਖਾਵੇ।

11ਅਤੇ ਉਹ ਦਾ ਪਤੀ ਇਹ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ ਅਤੇ ਨਾ ਹੀ ਉਸ ਨੂੰ ਮਨਾ ਕਰਦਾ ਹੈ ਤਾਂ ਉਹ ਦੀਆਂ ਸਾਰੀਆਂ ਸੁੱਖਣਾ ਜਾਂ ਇਕਰਾਰਨਾਮਾ ਜਿਨ੍ਹਾਂ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆਂ ਪੱਕਾ ਰਹੇ।

12ਪਰ ਜੇ ਉਸ ਦਾ ਪਤੀ ਨੇ ਸੁਣਦੇ ਹੀ ਉਹਨਾਂ ਨੂੰ ਰੱਦ ਕਰ ਦੇਵੇ, ਤਾਂ ਉਸ ਦੇ ਬੁੱਲ੍ਹਾਂ ਵਿੱਚੋਂ ਕੋਈ ਵੀ ਸੁੱਖਣਾ ਜਾਂ ਇਕਰਾਰ ਕਾਇਮ ਨਹੀਂ ਰਹੇਗਾ। ਉਸਦੇ ਪਤੀ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰ ਦੇਵੇਗਾ।

13ਹਰ ਸੁੱਖਣਾ ਅਤੇ ਹਰ ਸਹੁੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਦੁੱਖ ਦੇਣ ਲਈ ਬੰਨ੍ਹਿਆਂ ਹੋਵੇ ਉਸਦਾ ਪਤੀ ਉਸਨੂੰ ਪੱਕਾ ਰੱਖੇ ਜਾਂ ਉਸ ਦਾ ਪਤੀ ਉਸ ਨੂੰ ਤੋੜ ਦੇਵੇ।

14ਪਰ ਜੇ ਉਸ ਦਾ ਪਤੀ ਕੁਝ ਨਾ ਆਖੇ ਹਮੇਸ਼ਾ ਚੁੱਪ ਰਹੇ, ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾਂ ਦੀ ਪੁਸ਼ਟੀ ਕਰਦਾ ਹੈ ਜਾਂ ਉਸ ਦੇ ਸਾਰੇ ਸਹੁੰ ਜਿਹੜੇ ਉਸ ਉੱਤੇ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਜਿਸ ਦਿਨ ਉਸਨੇ ਸੁਣਿਆ ਸੀ ਉਹ ਚੁੱਪ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.