11ਅਤੇ ਉਹ ਦਾ ਪਤੀ ਇਹ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ ਅਤੇ ਨਾ ਹੀ ਉਸ ਨੂੰ ਮਨਾ ਕਰਦਾ ਹੈ ਤਾਂ ਉਹ ਦੀਆਂ ਸਾਰੀਆਂ ਸੁੱਖਣਾ ਜਾਂ ਇਕਰਾਰਨਾਮਾ ਜਿਨ੍ਹਾਂ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆਂ ਪੱਕਾ ਰਹੇ।
12ਪਰ ਜੇ ਉਸ ਦਾ ਪਤੀ ਨੇ ਸੁਣਦੇ ਹੀ ਉਹਨਾਂ ਨੂੰ ਰੱਦ ਕਰ ਦੇਵੇ, ਤਾਂ ਉਸ ਦੇ ਬੁੱਲ੍ਹਾਂ ਵਿੱਚੋਂ ਕੋਈ ਵੀ ਸੁੱਖਣਾ ਜਾਂ ਇਕਰਾਰ ਕਾਇਮ ਨਹੀਂ ਰਹੇਗਾ। ਉਸਦੇ ਪਤੀ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰ ਦੇਵੇਗਾ।
13ਹਰ ਸੁੱਖਣਾ ਅਤੇ ਹਰ ਸਹੁੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਦੁੱਖ ਦੇਣ ਲਈ ਬੰਨ੍ਹਿਆਂ ਹੋਵੇ ਉਸਦਾ ਪਤੀ ਉਸਨੂੰ ਪੱਕਾ ਰੱਖੇ ਜਾਂ ਉਸ ਦਾ ਪਤੀ ਉਸ ਨੂੰ ਤੋੜ ਦੇਵੇ।
14ਪਰ ਜੇ ਉਸ ਦਾ ਪਤੀ ਕੁਝ ਨਾ ਆਖੇ ਹਮੇਸ਼ਾ ਚੁੱਪ ਰਹੇ, ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾਂ ਦੀ ਪੁਸ਼ਟੀ ਕਰਦਾ ਹੈ ਜਾਂ ਉਸ ਦੇ ਸਾਰੇ ਸਹੁੰ ਜਿਹੜੇ ਉਸ ਉੱਤੇ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਜਿਸ ਦਿਨ ਉਸਨੇ ਸੁਣਿਆ ਸੀ ਉਹ ਚੁੱਪ ਰਿਹਾ।
15ਪਰ ਜੇ ਉਹ ਉਹਨਾਂ ਬਾਰੇ ਸੁਣ ਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਰੱਦ ਕਰ ਦਿੰਦਾ ਹੈ, ਤਾਂ ਉਸ ਨੂੰ ਉਸ ਦੀ ਗਲਤੀ ਦਾ ਫਲ ਭੁਗਤਣਾ ਪਵੇਗਾ।”