ਗਿਣਤੀ 30

ਪਰ ਜੇ ਉਸ ਦਾ ਪਤੀ ਕੁਝ ਨਾ ਆਖੇ ਹਮੇਸ਼ਾ ਚੁੱਪ ਰਹੇ, ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾਂ ਦੀ ਪੁਸ਼ਟੀ ਕਰਦਾ ਹੈ ਜਾਂ ਉਸ ਦੇ ਸਾਰੇ ਸਹੁੰ ਜਿਹੜੇ ਉਸ ਉੱਤੇ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਜਿਸ ਦਿਨ ਉਸਨੇ ਸੁਣਿਆ ਸੀ ਉਹ ਚੁੱਪ ਰਿਹਾ।

Numbers 30:14 (UKJV) But if her husband altogether hold his peace at her from day to day; then he establishes all her vows, or all her bonds, which are upon her: he confirms them, because he held his peace at her in the day that he heard them.

12ਪਰ ਜੇ ਉਸ ਦਾ ਪਤੀ ਨੇ ਸੁਣਦੇ ਹੀ ਉਹਨਾਂ ਨੂੰ ਰੱਦ ਕਰ ਦੇਵੇ, ਤਾਂ ਉਸ ਦੇ ਬੁੱਲ੍ਹਾਂ ਵਿੱਚੋਂ ਕੋਈ ਵੀ ਸੁੱਖਣਾ ਜਾਂ ਇਕਰਾਰ ਕਾਇਮ ਨਹੀਂ ਰਹੇਗਾ। ਉਸਦੇ ਪਤੀ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰ ਦੇਵੇਗਾ।

13ਹਰ ਸੁੱਖਣਾ ਅਤੇ ਹਰ ਸਹੁੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਦੁੱਖ ਦੇਣ ਲਈ ਬੰਨ੍ਹਿਆਂ ਹੋਵੇ ਉਸਦਾ ਪਤੀ ਉਸਨੂੰ ਪੱਕਾ ਰੱਖੇ ਜਾਂ ਉਸ ਦਾ ਪਤੀ ਉਸ ਨੂੰ ਤੋੜ ਦੇਵੇ।

14ਪਰ ਜੇ ਉਸ ਦਾ ਪਤੀ ਕੁਝ ਨਾ ਆਖੇ ਹਮੇਸ਼ਾ ਚੁੱਪ ਰਹੇ, ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾਂ ਦੀ ਪੁਸ਼ਟੀ ਕਰਦਾ ਹੈ ਜਾਂ ਉਸ ਦੇ ਸਾਰੇ ਸਹੁੰ ਜਿਹੜੇ ਉਸ ਉੱਤੇ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਜਿਸ ਦਿਨ ਉਸਨੇ ਸੁਣਿਆ ਸੀ ਉਹ ਚੁੱਪ ਰਿਹਾ।

15ਪਰ ਜੇ ਉਹ ਉਹਨਾਂ ਬਾਰੇ ਸੁਣ ਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਰੱਦ ਕਰ ਦਿੰਦਾ ਹੈ, ਤਾਂ ਉਸ ਨੂੰ ਉਸ ਦੀ ਗਲਤੀ ਦਾ ਫਲ ਭੁਗਤਣਾ ਪਵੇਗਾ।”

16ਇਹ ਉਹ ਨਿਯਮ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਇੱਕ ਆਦਮੀ ਅਤੇ ਉਸਦੀ ਪਤਨੀ ਅਤੇ ਇੱਕ ਪਿਤਾ ਅਤੇ ਉਸਦੀ ਜਵਾਨ ਧੀ ਦੇ ਵਿਚਕਾਰ ਜੋ ਅਜੇ ਵੀ ਘਰ ਵਿੱਚ ਰਹਿੰਦੇ ਹਨ ਉਹਨਾਂ ਦੇ ਸੰਬੰਧ ਵਿੱਚ ਦਿੱਤੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.