20ਹਰ ਬਸਤਰ ਨੂੰ ਨਾਲੇ ਚਮੜੇ, ਬੱਕਰੀ ਦੇ ਵਾਲ ਜਾਂ ਲੱਕੜੀ ਦੀ ਬਣੀ ਹੋਈ ਹਰ ਚੀਜ਼ ਨੂੰ ਸ਼ੁੱਧ ਕਰੋ।”
21ਤਦ ਅਲਆਜ਼ਾਰ ਜਾਜਕ ਨੇ ਉਹਨਾਂ ਸਿਪਾਹੀਆਂ ਨੂੰ ਜਿਹੜੇ ਲੜਾਈ ਵਿੱਚ ਗਏ ਸਨ, ਆਖਿਆ, “ਇਹੀ ਹੈ ਜੋ ਬਿਵਸਥਾ ਦੇ ਅਨੁਸਾਰ ਹੈ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤਾ ਸੀ।
22ਸੋਨਾ, ਚਾਂਦੀ, ਪਿੱਤਲ, ਲੋਹਾ, ਜਿਸਤ, ਅਤੇ ਸਿੱਕਾ
23ਅਤੇ ਹੋਰ ਕੋਈ ਵੀ ਚੀਜ਼ ਜੋ ਅੱਗ ਵਿੱਚ ਪੈ ਸਕੇ ਉਸ ਨੂੰ ਅੱਗ ਵਿੱਚੋਂ ਲੰਘਾਓ, ਤਾਂ ਉਹ ਸ਼ੁੱਧ ਹੋ ਜਾਵੇਗਾ। ਪਰ ਫਿਰ ਵੀ ਉਹ ਅਸ਼ੁੱਧਤਾਈ ਨੂੰ ਦੂਰ ਕਰਨ ਵਾਲੇ ਜਲ ਨਾਲ ਪਵਿੱਤਰ ਕੀਤੀ ਜਾਵੇ ਅਤੇ ਜੋ ਕੁਝ ਅੱਗ ਵਿੱਚ ਨਾ ਪੈ ਸਕੇ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਦੀ ਲੰਘਾਓ।
24ਸੱਤਵੇਂ ਦਿਨ ਆਪਣੇ ਕੱਪੜੇ ਧੋਵੋ ਤਾਂ ਤੁਸੀਂ ਸ਼ੁੱਧ ਹੋ ਜਾਵੋਂਗੇ। ਫ਼ੇਰ ਤੁਸੀਂ ਡੇਰੇ ਵਿੱਚ ਆ ਸਕਦੇ ਹੋ।”