19“ਕੋਈ ਵੀ ਵਿਅਕਤੀ ਜਿਸ ਨੇ ਕਿਸੇ ਨੂੰ ਮਾਰਿਆ ਹੈ ਜਾਂ ਮਾਰੇ ਗਏ ਵਿਅਕਤੀ ਨੂੰ ਛੂਹਿਆ ਹੈ, ਉਸਨੂੰ ਸੱਤ ਦਿਨ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ। ਤੀਜੇ ਅਤੇ ਸੱਤਵੇਂ ਦਿਨ ਤੁਹਾਨੂੰ ਆਪਣੇ ਆਪ ਨੂੰ ਅਤੇ ਆਪਣੇ ਕੈਦੀਆਂ ਨੂੰ ਸ਼ੁੱਧ ਕਰਨਾ ਚਾਹੀਦਾ ਹੈ।
20ਹਰ ਬਸਤਰ ਨੂੰ ਨਾਲੇ ਚਮੜੇ, ਬੱਕਰੀ ਦੇ ਵਾਲ ਜਾਂ ਲੱਕੜੀ ਦੀ ਬਣੀ ਹੋਈ ਹਰ ਚੀਜ਼ ਨੂੰ ਸ਼ੁੱਧ ਕਰੋ।”
21ਤਦ ਅਲਆਜ਼ਾਰ ਜਾਜਕ ਨੇ ਉਹਨਾਂ ਸਿਪਾਹੀਆਂ ਨੂੰ ਜਿਹੜੇ ਲੜਾਈ ਵਿੱਚ ਗਏ ਸਨ, ਆਖਿਆ, “ਇਹੀ ਹੈ ਜੋ ਬਿਵਸਥਾ ਦੇ ਅਨੁਸਾਰ ਹੈ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤਾ ਸੀ।
22ਸੋਨਾ, ਚਾਂਦੀ, ਪਿੱਤਲ, ਲੋਹਾ, ਜਿਸਤ, ਅਤੇ ਸਿੱਕਾ
23ਅਤੇ ਹੋਰ ਕੋਈ ਵੀ ਚੀਜ਼ ਜੋ ਅੱਗ ਵਿੱਚ ਪੈ ਸਕੇ ਉਸ ਨੂੰ ਅੱਗ ਵਿੱਚੋਂ ਲੰਘਾਓ, ਤਾਂ ਉਹ ਸ਼ੁੱਧ ਹੋ ਜਾਵੇਗਾ। ਪਰ ਫਿਰ ਵੀ ਉਹ ਅਸ਼ੁੱਧਤਾਈ ਨੂੰ ਦੂਰ ਕਰਨ ਵਾਲੇ ਜਲ ਨਾਲ ਪਵਿੱਤਰ ਕੀਤੀ ਜਾਵੇ ਅਤੇ ਜੋ ਕੁਝ ਅੱਗ ਵਿੱਚ ਨਾ ਪੈ ਸਕੇ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਦੀ ਲੰਘਾਓ।