2“ਇਸਰਾਏਲੀਆਂ ਦਾ ਮਿਦਯਾਨੀਆਂ ਤੋਂ ਬਦਲਾ ਲੈ, ਉਸ ਤੋਂ ਬਾਅਦ ਤੂੰ ਆਪਣੇ ਲੋਕਾਂ ਵਿੱਚ ਜਾ ਮਿਲੇਗਾ।”
3ਤਾਂ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਆਪਣੇ ਕੁਝ ਬੰਦਿਆਂ ਨੂੰ ਮਿਦਯਾਨੀਆਂ ਦੇ ਵਿਰੁੱਧ ਲੜਨ ਲਈ ਤਿਆਰ ਕਰੋ ਤਾਂ ਜੋ ਉਹ ਉਹਨਾਂ ਤੋਂ ਯਾਹਵੇਹ ਦਾ ਬਦਲਾ ਲੈਣ।
4ਇਸਰਾਏਲ ਦੇ ਹਰੇਕ ਗੋਤ ਵਿੱਚੋਂ ਇੱਕ ਹਜ਼ਾਰ ਮਨੁੱਖਾਂ ਨੂੰ ਲੜਾਈ ਲਈ ਭੇਜੋ।”
5ਇਸ ਯੁੱਧ ਲਈ ਹਥਿਆਰਬੰਦ ਬਾਰਾਂ ਹਜ਼ਾਰ ਮਨੁੱਖ ਅਰਥਾਤ ਹਰੇਕ ਗੋਤ ਵਿੱਚੋਂ ਇੱਕ ਹਜ਼ਾਰ ਇਸਰਾਏਲ ਦੇ ਗੋਤਾਂ ਵਿੱਚੋਂ ਚੁਣੇ ਗਏ।
6ਮੋਸ਼ੇਹ ਨੇ ਉਹਨਾਂ ਨੂੰ ਹਰ ਇੱਕ ਗੋਤ ਵਿੱਚੋਂ ਇੱਕ ਹਜ਼ਾਰ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਦੇ ਨਾਲ ਯੁੱਧ ਵਿੱਚ ਭੇਜਿਆ, ਜੋ ਆਪਣੇ ਨਾਲ ਪਵਿੱਤਰ ਅਸਥਾਨ ਵਿੱਚੋਂ ਵਸਤੂਆਂ ਅਤੇ ਸੰਕੇਤ ਦੇਣ ਲਈ ਤੁਰ੍ਹੀਆਂ ਲੈ ਕੇ ਗਿਆ।