ਗਿਣਤੀ 31

ਇਸ ਯੁੱਧ ਲਈ ਹਥਿਆਰਬੰਦ ਬਾਰਾਂ ਹਜ਼ਾਰ ਮਨੁੱਖ ਅਰਥਾਤ ਹਰੇਕ ਗੋਤ ਵਿੱਚੋਂ ਇੱਕ ਹਜ਼ਾਰ ਇਸਰਾਏਲ ਦੇ ਗੋਤਾਂ ਵਿੱਚੋਂ ਚੁਣੇ ਗਏ।

Numbers 31:5 (UKJV) So there were delivered out of the thousands of Israel, a thousand of every tribe, twelve thousand armed for war.

3ਤਾਂ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਆਪਣੇ ਕੁਝ ਬੰਦਿਆਂ ਨੂੰ ਮਿਦਯਾਨੀਆਂ ਦੇ ਵਿਰੁੱਧ ਲੜਨ ਲਈ ਤਿਆਰ ਕਰੋ ਤਾਂ ਜੋ ਉਹ ਉਹਨਾਂ ਤੋਂ ਯਾਹਵੇਹ ਦਾ ਬਦਲਾ ਲੈਣ।

4ਇਸਰਾਏਲ ਦੇ ਹਰੇਕ ਗੋਤ ਵਿੱਚੋਂ ਇੱਕ ਹਜ਼ਾਰ ਮਨੁੱਖਾਂ ਨੂੰ ਲੜਾਈ ਲਈ ਭੇਜੋ।”

5ਇਸ ਯੁੱਧ ਲਈ ਹਥਿਆਰਬੰਦ ਬਾਰਾਂ ਹਜ਼ਾਰ ਮਨੁੱਖ ਅਰਥਾਤ ਹਰੇਕ ਗੋਤ ਵਿੱਚੋਂ ਇੱਕ ਹਜ਼ਾਰ ਇਸਰਾਏਲ ਦੇ ਗੋਤਾਂ ਵਿੱਚੋਂ ਚੁਣੇ ਗਏ।

6ਮੋਸ਼ੇਹ ਨੇ ਉਹਨਾਂ ਨੂੰ ਹਰ ਇੱਕ ਗੋਤ ਵਿੱਚੋਂ ਇੱਕ ਹਜ਼ਾਰ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਦੇ ਨਾਲ ਯੁੱਧ ਵਿੱਚ ਭੇਜਿਆ, ਜੋ ਆਪਣੇ ਨਾਲ ਪਵਿੱਤਰ ਅਸਥਾਨ ਵਿੱਚੋਂ ਵਸਤੂਆਂ ਅਤੇ ਸੰਕੇਤ ਦੇਣ ਲਈ ਤੁਰ੍ਹੀਆਂ ਲੈ ਕੇ ਗਿਆ।

7ਉਹ ਮਿਦਯਾਨ ਦੇ ਵਿਰੁੱਧ ਲੜੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਅਤੇ ਸਾਰੇ ਮਨੁੱਖਾਂ ਨੂੰ ਮਾਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.