ਗਿਣਤੀ 32

ਪਰ ਅਸੀਂ ਸ਼ਸਤਰ ਲੈ ਕੇ ਇਸਰਾਏਲੀਆਂ ਦੇ ਅੱਗੇ ਹੋਵਾਂਗੇ ਅਤੇ ਇਸਰਾਏਲੀਆਂ ਦੇ ਅੱਗੇ ਚੱਲਾਂਗੇ ਜਦ ਤੱਕ ਅਸੀਂ ਉਹਨਾਂ ਨੂੰ ਉਹਨਾਂ ਦੇ ਸਥਾਨ ਉੱਤੇ ਨਾ ਪਹੁੰਚਾ ਦੇਈਏ। ਇਸ ਦੌਰਾਨ ਸਾਡੀਆਂ ਔਰਤਾਂ ਅਤੇ ਬੱਚੇ ਦੇਸ਼ ਦੇ ਵਾਸੀਆਂ ਤੋਂ ਸੁਰੱਖਿਆ ਲਈ, ਗੜ੍ਹ ਵਾਲੇ ਸ਼ਹਿਰਾਂ ਵਿੱਚ ਰਹਿਣਗੇ।

Numbers 32:17 (UKJV) But we ourselves will go ready armed before the children of Israel, until we have brought them unto their place: and our little ones shall dwell in the fenced cities because of the inhabitants of the land.

15ਜੇ ਤੁਸੀਂ ਉਹ ਦੇ ਪਿੱਛੇ ਚੱਲਣ ਤੋਂ ਮੂੰਹ ਮੋੜ ਲਿਆ, ਤਾਂ ਉਹ ਫੇਰ ਇਨ੍ਹਾਂ ਸਾਰੇ ਲੋਕਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਅਤੇ ਤੁਸੀਂ ਉਹਨਾਂ ਦੇ ਨਾਸ ਦਾ ਕਾਰਨ ਹੋਵੋਗੇ।”

16ਤਦ ਉਹ ਉਸ ਦੇ ਕੋਲ ਆਏ ਅਤੇ ਆਖਿਆ, “ਅਸੀਂ ਇੱਥੇ ਆਪਣੇ ਪਸ਼ੂਆਂ ਲਈ ਵਾੜੇ ਅਤੇ ਆਪਣੀਆਂ ਔਰਤਾਂ ਅਤੇ ਬੱਚਿਆਂ ਲਈ ਸ਼ਹਿਰ ਬਣਾਉਣਾ ਚਾਹੁੰਦੇ ਹਾਂ।

17ਪਰ ਅਸੀਂ ਸ਼ਸਤਰ ਲੈ ਕੇ ਇਸਰਾਏਲੀਆਂ ਦੇ ਅੱਗੇ ਹੋਵਾਂਗੇ ਅਤੇ ਇਸਰਾਏਲੀਆਂ ਦੇ ਅੱਗੇ ਚੱਲਾਂਗੇ ਜਦ ਤੱਕ ਅਸੀਂ ਉਹਨਾਂ ਨੂੰ ਉਹਨਾਂ ਦੇ ਸਥਾਨ ਉੱਤੇ ਨਾ ਪਹੁੰਚਾ ਦੇਈਏ। ਇਸ ਦੌਰਾਨ ਸਾਡੀਆਂ ਔਰਤਾਂ ਅਤੇ ਬੱਚੇ ਦੇਸ਼ ਦੇ ਵਾਸੀਆਂ ਤੋਂ ਸੁਰੱਖਿਆ ਲਈ, ਗੜ੍ਹ ਵਾਲੇ ਸ਼ਹਿਰਾਂ ਵਿੱਚ ਰਹਿਣਗੇ।

18ਅਸੀਂ ਆਪਣੇ ਘਰਾਂ ਨੂੰ ਉਦੋਂ ਤੱਕ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਇਸਰਾਏਲੀਆਂ ਵਿੱਚੋਂ ਹਰੇਕ ਨੂੰ ਆਪਣੀ ਵਿਰਾਸਤ ਨਹੀਂ ਮਿਲ ਜਾਂਦੀ।

19ਅਸੀਂ ਉਹਨਾਂ ਦੇ ਨਾਲ ਯਰਦਨ ਦੇ ਦੂਜੇ ਪਾਸੇ ਕੋਈ ਵੀ ਵਿਰਾਸਤ ਨਹੀਂ ਲਵਾਂਗੇ, ਕਿਉਂਕਿ ਸਾਡੀ ਵਿਰਾਸਤ ਯਰਦਨ ਦੇ ਪੂਰਬ ਵਾਲੇ ਪਾਸੇ ਸਾਡੇ ਕੋਲ ਆਈ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.