13ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸਨੇ ਉਹਨਾਂ ਨੂੰ ਚਾਲੀ ਸਾਲਾਂ ਤੱਕ ਉਜਾੜ ਵਿੱਚ ਭਟਕਾਇਆ। ਉਹਨਾਂ ਲੋਕਾਂ ਦੀ ਸਾਰੀ ਪੀੜ੍ਹੀ ਖਤਮ ਹੋ ਗਈ ਜਿਨ੍ਹਾਂ ਨੇ ਉਸਦੀ ਨਿਗਾਹ ਵਿੱਚ ਬਦੀ ਕੀਤੀ ਸੀ।
14“ਅਤੇ ਇੱਥੇ ਤੁਸੀਂ ਪਾਪੀਆਂ ਦੀ ਇੱਕ ਸੰਤਾਨ ਹੋ, ਅਤੇ ਆਪਣੇ ਪਿਉ-ਦਾਦਿਆਂ ਵਾਂਗ ਉਹ ਦੀ ਥਾਂ ਉੱਤੇ ਖੜੇ ਹੋ ਜਿਥੇ ਯਾਹਵੇਹ ਨੂੰ ਇਸਰਾਏਲ ਉੱਤੇ ਹੋਰ ਵੀ ਗੁੱਸੇ ਆਵੇ।
15ਜੇ ਤੁਸੀਂ ਉਹ ਦੇ ਪਿੱਛੇ ਚੱਲਣ ਤੋਂ ਮੂੰਹ ਮੋੜ ਲਿਆ, ਤਾਂ ਉਹ ਫੇਰ ਇਨ੍ਹਾਂ ਸਾਰੇ ਲੋਕਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਅਤੇ ਤੁਸੀਂ ਉਹਨਾਂ ਦੇ ਨਾਸ ਦਾ ਕਾਰਨ ਹੋਵੋਗੇ।”
16ਤਦ ਉਹ ਉਸ ਦੇ ਕੋਲ ਆਏ ਅਤੇ ਆਖਿਆ, “ਅਸੀਂ ਇੱਥੇ ਆਪਣੇ ਪਸ਼ੂਆਂ ਲਈ ਵਾੜੇ ਅਤੇ ਆਪਣੀਆਂ ਔਰਤਾਂ ਅਤੇ ਬੱਚਿਆਂ ਲਈ ਸ਼ਹਿਰ ਬਣਾਉਣਾ ਚਾਹੁੰਦੇ ਹਾਂ।
17ਪਰ ਅਸੀਂ ਸ਼ਸਤਰ ਲੈ ਕੇ ਇਸਰਾਏਲੀਆਂ ਦੇ ਅੱਗੇ ਹੋਵਾਂਗੇ ਅਤੇ ਇਸਰਾਏਲੀਆਂ ਦੇ ਅੱਗੇ ਚੱਲਾਂਗੇ ਜਦ ਤੱਕ ਅਸੀਂ ਉਹਨਾਂ ਨੂੰ ਉਹਨਾਂ ਦੇ ਸਥਾਨ ਉੱਤੇ ਨਾ ਪਹੁੰਚਾ ਦੇਈਏ। ਇਸ ਦੌਰਾਨ ਸਾਡੀਆਂ ਔਰਤਾਂ ਅਤੇ ਬੱਚੇ ਦੇਸ਼ ਦੇ ਵਾਸੀਆਂ ਤੋਂ ਸੁਰੱਖਿਆ ਲਈ, ਗੜ੍ਹ ਵਾਲੇ ਸ਼ਹਿਰਾਂ ਵਿੱਚ ਰਹਿਣਗੇ।