11‘ਕਿਉਂਕਿ ਉਹ ਪੂਰੇ ਦਿਲ ਨਾਲ ਮੇਰੇ ਪਿੱਛੇ ਨਹੀਂ ਚੱਲੇ, ਜਦੋਂ ਉਹ ਮਿਸਰ ਵਿੱਚੋਂ ਨਿੱਕਲ ਆਏ, ਉਹਨਾਂ ਵਿੱਚੋਂ ਇੱਕ ਵੀ ਨਹੀਂ ਜੋ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਉਸ ਧਰਤੀ ਨੂੰ ਨਹੀਂ ਵੇਖੇਗਾ ਜਿਸਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ,
12ਸਿਵਾਏ ਕਨਿੱਜ਼ੀ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਦੇ, ਕਿਉਂਕਿ ਇਹ ਦੋਵੇਂ ਯਾਹਵੇਹ ਦੀ ਪਾਲਣਾ ਕਰਨ ਵਿੱਚ ਵਫ਼ਾਦਾਰ ਰਹੇ।’
13ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸਨੇ ਉਹਨਾਂ ਨੂੰ ਚਾਲੀ ਸਾਲਾਂ ਤੱਕ ਉਜਾੜ ਵਿੱਚ ਭਟਕਾਇਆ। ਉਹਨਾਂ ਲੋਕਾਂ ਦੀ ਸਾਰੀ ਪੀੜ੍ਹੀ ਖਤਮ ਹੋ ਗਈ ਜਿਨ੍ਹਾਂ ਨੇ ਉਸਦੀ ਨਿਗਾਹ ਵਿੱਚ ਬਦੀ ਕੀਤੀ ਸੀ।
14“ਅਤੇ ਇੱਥੇ ਤੁਸੀਂ ਪਾਪੀਆਂ ਦੀ ਇੱਕ ਸੰਤਾਨ ਹੋ, ਅਤੇ ਆਪਣੇ ਪਿਉ-ਦਾਦਿਆਂ ਵਾਂਗ ਉਹ ਦੀ ਥਾਂ ਉੱਤੇ ਖੜੇ ਹੋ ਜਿਥੇ ਯਾਹਵੇਹ ਨੂੰ ਇਸਰਾਏਲ ਉੱਤੇ ਹੋਰ ਵੀ ਗੁੱਸੇ ਆਵੇ।
15ਜੇ ਤੁਸੀਂ ਉਹ ਦੇ ਪਿੱਛੇ ਚੱਲਣ ਤੋਂ ਮੂੰਹ ਮੋੜ ਲਿਆ, ਤਾਂ ਉਹ ਫੇਰ ਇਨ੍ਹਾਂ ਸਾਰੇ ਲੋਕਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਅਤੇ ਤੁਸੀਂ ਉਹਨਾਂ ਦੇ ਨਾਸ ਦਾ ਕਾਰਨ ਹੋਵੋਗੇ।”