ਗਿਣਤੀ 32

‘ਕਿਉਂਕਿ ਉਹ ਪੂਰੇ ਦਿਲ ਨਾਲ ਮੇਰੇ ਪਿੱਛੇ ਨਹੀਂ ਚੱਲੇ, ਜਦੋਂ ਉਹ ਮਿਸਰ ਵਿੱਚੋਂ ਨਿੱਕਲ ਆਏ, ਉਹਨਾਂ ਵਿੱਚੋਂ ਇੱਕ ਵੀ ਨਹੀਂ ਜੋ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਉਸ ਧਰਤੀ ਨੂੰ ਨਹੀਂ ਵੇਖੇਗਾ ਜਿਸਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ,

Numbers 32:11 (UKJV) Surely none of the men that came up out of Egypt, from twenty years old and upward, shall see the land which I swore unto Abraham, unto Isaac, and unto Jacob; because they have not wholly followed me:

9ਜਦੋਂ ਉਹ ਅਸ਼ਕੋਲ ਦੀ ਵਾਦੀ ਵਿੱਚ ਗਏ ਅਤੇ ਉਸ ਧਰਤੀ ਨੂੰ ਵੇਖਿਆ, ਤਾਂ ਉਹਨਾਂ ਨੇ ਇਸਰਾਏਲੀਆਂ ਨੂੰ ਉਸ ਧਰਤੀ ਵਿੱਚ ਵੜਨ ਤੋਂ ਰੋਕਿਆ ਜੋ ਯਾਹਵੇਹ ਨੇ ਉਹਨਾਂ ਨੂੰ ਦਿੱਤੀ ਸੀ।

10ਉਸ ਦਿਨ ਯਾਹਵੇਹ ਦਾ ਕ੍ਰੋਧ ਭੜਕ ਉੱਠਿਆ ਅਤੇ ਉਸਨੇ ਇਹ ਸਹੁੰ ਖਾਧੀ,

11‘ਕਿਉਂਕਿ ਉਹ ਪੂਰੇ ਦਿਲ ਨਾਲ ਮੇਰੇ ਪਿੱਛੇ ਨਹੀਂ ਚੱਲੇ, ਜਦੋਂ ਉਹ ਮਿਸਰ ਵਿੱਚੋਂ ਨਿੱਕਲ ਆਏ, ਉਹਨਾਂ ਵਿੱਚੋਂ ਇੱਕ ਵੀ ਨਹੀਂ ਜੋ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਉਸ ਧਰਤੀ ਨੂੰ ਨਹੀਂ ਵੇਖੇਗਾ ਜਿਸਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ,

12ਸਿਵਾਏ ਕਨਿੱਜ਼ੀ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਦੇ, ਕਿਉਂਕਿ ਇਹ ਦੋਵੇਂ ਯਾਹਵੇਹ ਦੀ ਪਾਲਣਾ ਕਰਨ ਵਿੱਚ ਵਫ਼ਾਦਾਰ ਰਹੇ।’

13ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸਨੇ ਉਹਨਾਂ ਨੂੰ ਚਾਲੀ ਸਾਲਾਂ ਤੱਕ ਉਜਾੜ ਵਿੱਚ ਭਟਕਾਇਆ। ਉਹਨਾਂ ਲੋਕਾਂ ਦੀ ਸਾਰੀ ਪੀੜ੍ਹੀ ਖਤਮ ਹੋ ਗਈ ਜਿਨ੍ਹਾਂ ਨੇ ਉਸਦੀ ਨਿਗਾਹ ਵਿੱਚ ਬਦੀ ਕੀਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.