ਗਿਣਤੀ 32

“ਅਤੇ ਇੱਥੇ ਤੁਸੀਂ ਪਾਪੀਆਂ ਦੀ ਇੱਕ ਸੰਤਾਨ ਹੋ, ਅਤੇ ਆਪਣੇ ਪਿਉ-ਦਾਦਿਆਂ ਵਾਂਗ ਉਹ ਦੀ ਥਾਂ ਉੱਤੇ ਖੜੇ ਹੋ ਜਿਥੇ ਯਾਹਵੇਹ ਨੂੰ ਇਸਰਾਏਲ ਉੱਤੇ ਹੋਰ ਵੀ ਗੁੱਸੇ ਆਵੇ।

Numbers 32:14 (UKJV) And, behold, all of you are risen up in your fathers' position, an increase of sinful men, to augment yet the fierce anger of the LORD toward Israel.

12ਸਿਵਾਏ ਕਨਿੱਜ਼ੀ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਦੇ, ਕਿਉਂਕਿ ਇਹ ਦੋਵੇਂ ਯਾਹਵੇਹ ਦੀ ਪਾਲਣਾ ਕਰਨ ਵਿੱਚ ਵਫ਼ਾਦਾਰ ਰਹੇ।’

13ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸਨੇ ਉਹਨਾਂ ਨੂੰ ਚਾਲੀ ਸਾਲਾਂ ਤੱਕ ਉਜਾੜ ਵਿੱਚ ਭਟਕਾਇਆ। ਉਹਨਾਂ ਲੋਕਾਂ ਦੀ ਸਾਰੀ ਪੀੜ੍ਹੀ ਖਤਮ ਹੋ ਗਈ ਜਿਨ੍ਹਾਂ ਨੇ ਉਸਦੀ ਨਿਗਾਹ ਵਿੱਚ ਬਦੀ ਕੀਤੀ ਸੀ।

14“ਅਤੇ ਇੱਥੇ ਤੁਸੀਂ ਪਾਪੀਆਂ ਦੀ ਇੱਕ ਸੰਤਾਨ ਹੋ, ਅਤੇ ਆਪਣੇ ਪਿਉ-ਦਾਦਿਆਂ ਵਾਂਗ ਉਹ ਦੀ ਥਾਂ ਉੱਤੇ ਖੜੇ ਹੋ ਜਿਥੇ ਯਾਹਵੇਹ ਨੂੰ ਇਸਰਾਏਲ ਉੱਤੇ ਹੋਰ ਵੀ ਗੁੱਸੇ ਆਵੇ।

15ਜੇ ਤੁਸੀਂ ਉਹ ਦੇ ਪਿੱਛੇ ਚੱਲਣ ਤੋਂ ਮੂੰਹ ਮੋੜ ਲਿਆ, ਤਾਂ ਉਹ ਫੇਰ ਇਨ੍ਹਾਂ ਸਾਰੇ ਲੋਕਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਅਤੇ ਤੁਸੀਂ ਉਹਨਾਂ ਦੇ ਨਾਸ ਦਾ ਕਾਰਨ ਹੋਵੋਗੇ।”

16ਤਦ ਉਹ ਉਸ ਦੇ ਕੋਲ ਆਏ ਅਤੇ ਆਖਿਆ, “ਅਸੀਂ ਇੱਥੇ ਆਪਣੇ ਪਸ਼ੂਆਂ ਲਈ ਵਾੜੇ ਅਤੇ ਆਪਣੀਆਂ ਔਰਤਾਂ ਅਤੇ ਬੱਚਿਆਂ ਲਈ ਸ਼ਹਿਰ ਬਣਾਉਣਾ ਚਾਹੁੰਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.