ਗਿਣਤੀ 32

ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਜੇਕਰ ਗਾਦੀ ਅਤੇ ਰਊਬੇਨ ਦੇ ਹਰ ਮਨੁੱਖ ਯੁੱਧ ਲਈ ਹਥਿਆਰਬੰਦ ਹੋ ਕੇ ਤੁਹਾਡੇ ਨਾਲ ਯਾਹਵੇਹ ਦੇ ਅੱਗੇ ਯਰਦਨ ਦੇ ਪਾਰ ਲੰਘ ਜਾਣ ਤਾਂ ਜਦੋਂ ਧਰਤੀ ਤੁਹਾਡੇ ਅਧੀਨ ਹੋ ਜਾਵੇ ਤਾਂ ਤੁਸੀਂ ਉਹਨਾਂ ਨੂੰ ਗਿਲਿਅਦ ਦੀ ਧਰਤੀ ਉਹਨਾਂ ਦੇ ਕਬਜ਼ੇ ਵਜੋਂ ਦੇ ਦਿਓ।

Numbers 32:29 (UKJV) And Moses said unto them, If the children of Gad and the children of Reuben will pass with you over Jordan, every man armed to battle, before the LORD, and the land shall be subdued before you; then all of you shall give them the land of Gilead for a possession:

27ਪਰ ਤੁਹਾਡੇ ਸੇਵਕ, ਹਰ ਇੱਕ ਆਦਮੀ ਜੋ ਲੜਾਈ ਲਈ ਹਥਿਆਰਬੰਦ ਹੋ ਕੇ, ਯਾਹਵੇਹ ਦੇ ਅੱਗੇ ਲੜਨ ਲਈ ਪਾਰ ਲੰਘਣਗੇ, ਜਿਵੇਂ ਕਿ ਸਾਡਾ ਮਾਲਕ ਆਖਦਾ ਹੈ।”

28ਤਦ ਮੋਸ਼ੇਹ ਨੇ ਜਾਜਕ ਅਲਆਜ਼ਾਰ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਅਤੇ ਇਸਰਾਏਲੀ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਉਹਨਾਂ ਬਾਰੇ ਹੁਕਮ ਦਿੱਤਾ।

29ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਜੇਕਰ ਗਾਦੀ ਅਤੇ ਰਊਬੇਨ ਦੇ ਹਰ ਮਨੁੱਖ ਯੁੱਧ ਲਈ ਹਥਿਆਰਬੰਦ ਹੋ ਕੇ ਤੁਹਾਡੇ ਨਾਲ ਯਾਹਵੇਹ ਦੇ ਅੱਗੇ ਯਰਦਨ ਦੇ ਪਾਰ ਲੰਘ ਜਾਣ ਤਾਂ ਜਦੋਂ ਧਰਤੀ ਤੁਹਾਡੇ ਅਧੀਨ ਹੋ ਜਾਵੇ ਤਾਂ ਤੁਸੀਂ ਉਹਨਾਂ ਨੂੰ ਗਿਲਿਅਦ ਦੀ ਧਰਤੀ ਉਹਨਾਂ ਦੇ ਕਬਜ਼ੇ ਵਜੋਂ ਦੇ ਦਿਓ।

30ਪਰ ਜੇ ਉਹ ਹਥਿਆਰ ਲੈ ਕੇ ਤੁਹਾਡੇ ਨਾਲ ਨਹੀਂ ਲੰਘਦੇ ਤਾਂ ਉਹਨਾਂ ਨੂੰ ਕਨਾਨ ਵਿੱਚ ਤੁਹਾਡੇ ਨਾਲ ਆਪਣਾ ਕਬਜ਼ਾ ਕਬੂਲ ਕਰਨਾ ਚਾਹੀਦਾ ਹੈ।”

31ਗਾਦੀਆਂ ਅਤੇ ਰਊਬੇਨੀਆਂ ਨੇ ਉੱਤਰ ਦਿੱਤਾ, “ਤੁਹਾਡੇ ਸੇਵਕ ਉਹੀ ਕਰਨਗੇ ਜੋ ਯਾਹਵੇਹ ਨੇ ਆਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.