28ਤਦ ਮੋਸ਼ੇਹ ਨੇ ਜਾਜਕ ਅਲਆਜ਼ਾਰ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਅਤੇ ਇਸਰਾਏਲੀ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਉਹਨਾਂ ਬਾਰੇ ਹੁਕਮ ਦਿੱਤਾ।
29ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਜੇਕਰ ਗਾਦੀ ਅਤੇ ਰਊਬੇਨ ਦੇ ਹਰ ਮਨੁੱਖ ਯੁੱਧ ਲਈ ਹਥਿਆਰਬੰਦ ਹੋ ਕੇ ਤੁਹਾਡੇ ਨਾਲ ਯਾਹਵੇਹ ਦੇ ਅੱਗੇ ਯਰਦਨ ਦੇ ਪਾਰ ਲੰਘ ਜਾਣ ਤਾਂ ਜਦੋਂ ਧਰਤੀ ਤੁਹਾਡੇ ਅਧੀਨ ਹੋ ਜਾਵੇ ਤਾਂ ਤੁਸੀਂ ਉਹਨਾਂ ਨੂੰ ਗਿਲਿਅਦ ਦੀ ਧਰਤੀ ਉਹਨਾਂ ਦੇ ਕਬਜ਼ੇ ਵਜੋਂ ਦੇ ਦਿਓ।
30ਪਰ ਜੇ ਉਹ ਹਥਿਆਰ ਲੈ ਕੇ ਤੁਹਾਡੇ ਨਾਲ ਨਹੀਂ ਲੰਘਦੇ ਤਾਂ ਉਹਨਾਂ ਨੂੰ ਕਨਾਨ ਵਿੱਚ ਤੁਹਾਡੇ ਨਾਲ ਆਪਣਾ ਕਬਜ਼ਾ ਕਬੂਲ ਕਰਨਾ ਚਾਹੀਦਾ ਹੈ।”
31ਗਾਦੀਆਂ ਅਤੇ ਰਊਬੇਨੀਆਂ ਨੇ ਉੱਤਰ ਦਿੱਤਾ, “ਤੁਹਾਡੇ ਸੇਵਕ ਉਹੀ ਕਰਨਗੇ ਜੋ ਯਾਹਵੇਹ ਨੇ ਆਖਿਆ ਹੈ।
32ਅਸੀਂ ਹਥਿਆਰਾਂ ਨਾਲ ਯਾਹਵੇਹ ਦੇ ਅੱਗੇ ਪਾਰ ਕਨਾਨ ਵਿੱਚ ਜਾਵਾਂਗੇ, ਪਰ ਜੋ ਜਾਇਦਾਦ ਸਾਡੇ ਕੋਲ ਹੈ ਉਹ ਯਰਦਨ ਦੇ ਇਸ ਪਾਸੇ ਹੋਵੇਗੀ।”