ਗਿਣਤੀ 33

ਯਾਹਵੇਹ ਦੇ ਹੁਕਮ ਤੇ, ਮੋਸ਼ੇਹ ਨੇ ਆਪਣੀ ਯਾਤਰਾ ਦੇ ਸ਼ੁਰੂਆਤੀ ਸਥਾਨਾਂ ਦਾ ਲੇਖਾ-ਜੋਖਾ ਰੱਖਿਆ ਉਹ ਇਹ ਯਾਤਰਾਵਾਂ ਇਸ ਤਰਾਂ ਸਨ:

Numbers 33:2 (UKJV) And Moses wrote their activities out according to their journeys by the commandment of the LORD: and these are their journeys according to their activities out.

1ਇਹ ਉਸ ਯਾਤਰਾ ਦਾ ਵਰਣਨ ਹੈ ਜੋ ਕਿ ਇਸਰਾਏਲੀਆਂ ਦੁਆਰਾ ਮਿਸਰ ਦੀ ਧਰਤੀ ਨੂੰ ਛੱਡਣ ਤੋਂ ਬਾਅਦ ਮੋਸ਼ੇਹ ਅਤੇ ਹਾਰੋਨ ਦੀ ਅਗਵਾਈ ਹੇਠ ਆਪਣੀ ਫੌਜ ਦੁਆਰਾ ਕੀਤਾ ਗਿਆ ਸੀ।

2ਯਾਹਵੇਹ ਦੇ ਹੁਕਮ ਤੇ, ਮੋਸ਼ੇਹ ਨੇ ਆਪਣੀ ਯਾਤਰਾ ਦੇ ਸ਼ੁਰੂਆਤੀ ਸਥਾਨਾਂ ਦਾ ਲੇਖਾ-ਜੋਖਾ ਰੱਖਿਆ ਉਹ ਇਹ ਯਾਤਰਾਵਾਂ ਇਸ ਤਰਾਂ ਸਨ:

3ਇਸਰਾਏਲੀ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ, ਪਸਾਹ ਤੋਂ ਅਗਲੇ ਦਿਨ ਰਾਮਸੇਸ ਤੋਂ ਰਵਾਨਾ ਹੋਏ। ਉਹ ਸਾਰੇ ਮਿਸਰੀ ਲੋਕਾਂ ਨੂੰ ਵੇਖਦੇ ਹੋਏ ਜ਼ਬਰਦਸਤੀ ਨਾਲ ਬਾਹਰ ਨਿਕਲੇ,

4ਜਦੋਂ ਮਿਸਰੀ ਆਪਣੇ ਸਾਰੇ ਪਹਿਲੌਠੇ ਨੂੰ ਦੱਬ ਰਹੇ ਸਨ, ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਵਿੱਚ ਮਾਰਿਆ ਸੀ ਕਿਉਂਕਿ ਯਾਹਵੇਹ ਉਹਨਾਂ ਦੇ ਦੇਵਤਿਆਂ ਉੱਤੇ ਨਿਆਂ ਲਿਆਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.