ਗਿਣਤੀ 33

ਇਸਰਾਏਲੀ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ, ਪਸਾਹ ਤੋਂ ਅਗਲੇ ਦਿਨ ਰਾਮਸੇਸ ਤੋਂ ਰਵਾਨਾ ਹੋਏ। ਉਹ ਸਾਰੇ ਮਿਸਰੀ ਲੋਕਾਂ ਨੂੰ ਵੇਖਦੇ ਹੋਏ ਜ਼ਬਰਦਸਤੀ ਨਾਲ ਬਾਹਰ ਨਿਕਲੇ,

Numbers 33:3 (UKJV) And they departed from Rameses in the first month, on the fifteenth day of the first month; on the next day after the passover the children of Israel went out with an high hand in the sight of all the Egyptians.

1ਇਹ ਉਸ ਯਾਤਰਾ ਦਾ ਵਰਣਨ ਹੈ ਜੋ ਕਿ ਇਸਰਾਏਲੀਆਂ ਦੁਆਰਾ ਮਿਸਰ ਦੀ ਧਰਤੀ ਨੂੰ ਛੱਡਣ ਤੋਂ ਬਾਅਦ ਮੋਸ਼ੇਹ ਅਤੇ ਹਾਰੋਨ ਦੀ ਅਗਵਾਈ ਹੇਠ ਆਪਣੀ ਫੌਜ ਦੁਆਰਾ ਕੀਤਾ ਗਿਆ ਸੀ।

2ਯਾਹਵੇਹ ਦੇ ਹੁਕਮ ਤੇ, ਮੋਸ਼ੇਹ ਨੇ ਆਪਣੀ ਯਾਤਰਾ ਦੇ ਸ਼ੁਰੂਆਤੀ ਸਥਾਨਾਂ ਦਾ ਲੇਖਾ-ਜੋਖਾ ਰੱਖਿਆ ਉਹ ਇਹ ਯਾਤਰਾਵਾਂ ਇਸ ਤਰਾਂ ਸਨ:

3ਇਸਰਾਏਲੀ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ, ਪਸਾਹ ਤੋਂ ਅਗਲੇ ਦਿਨ ਰਾਮਸੇਸ ਤੋਂ ਰਵਾਨਾ ਹੋਏ। ਉਹ ਸਾਰੇ ਮਿਸਰੀ ਲੋਕਾਂ ਨੂੰ ਵੇਖਦੇ ਹੋਏ ਜ਼ਬਰਦਸਤੀ ਨਾਲ ਬਾਹਰ ਨਿਕਲੇ,

4ਜਦੋਂ ਮਿਸਰੀ ਆਪਣੇ ਸਾਰੇ ਪਹਿਲੌਠੇ ਨੂੰ ਦੱਬ ਰਹੇ ਸਨ, ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਵਿੱਚ ਮਾਰਿਆ ਸੀ ਕਿਉਂਕਿ ਯਾਹਵੇਹ ਉਹਨਾਂ ਦੇ ਦੇਵਤਿਆਂ ਉੱਤੇ ਨਿਆਂ ਲਿਆਇਆ ਸੀ।

5ਇਸਰਾਏਲੀਆਂ ਨੇ ਰਾਮਸੇਸ ਨੂੰ ਛੱਡ ਦਿੱਤਾ ਅਤੇ ਸੁੱਕੋਥ ਵਿੱਚ ਡੇਰਾ ਲਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.