ਗਿਣਤੀ 33

ਜ਼ਮੀਨ ਨੂੰ ਆਪਣੇ ਗੋਤਾਂ ਦੇ ਅਨੁਸਾਰ ਗੁਣਾ ਪਾ ਕੇ ਵੰਡ ਲੈਣਾ। ਇੱਕ ਵੱਡੇ ਸਮੂਹ ਨੂੰ ਇੱਕ ਵੱਡਾ ਵਿਰਾਸਤ ਦਿਓ, ਅਤੇ ਇੱਕ ਛੋਟੇ ਸਮੂਹ ਨੂੰ ਇੱਕ ਛੋਟਾ ਵਿਰਾਸਤ ਦਿਓ। ਜੋ ਵੀ ਉਹਨਾਂ ਨੂੰ ਗੁਣਾ ਨਾਲ ਡਿੱਗੇਗਾ ਉਹ ਉਹਨਾਂ ਦਾ ਹੋਵੇਗਾ। ਇਸ ਨੂੰ ਆਪਣੇ ਪੁਰਖਿਆਂ ਦੇ ਕਬੀਲਿਆਂ ਅਨੁਸਾਰ ਵੰਡੋ।

Numbers 33:54 (UKJV) And all of you shall divide the land by lot for an inheritance among your families: and to the more all of you shall give the more inheritance, and to the fewer all of you shall give the less inheritance: every man's inheritance shall be in the place where his lot falls; according to the tribes of your fathers all of you shall inherit.

52ਆਪਣੇ ਅੱਗੋਂ ਦੇਸ਼ ਦੇ ਸਾਰੇ ਵਾਸੀਆਂ ਨੂੰ ਕੱਢ ਦਿਓ। ਉਹਨਾਂ ਦੀਆਂ ਸਾਰੀਆਂ ਉੱਕਰੀਆਂ ਹੋਈਆਂ ਮੂਰਤੀਆਂ ਅਤੇ ਉਹਨਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦੇਣਾ, ਅਤੇ ਉਹਨਾਂ ਦੇ ਸਾਰੇ ਉੱਚੇ ਸਥਾਨਾਂ ਨੂੰ ਢਾਹ ਸੁੱਟਣਾ।

53ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਅਤੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਤੁਹਾਨੂੰ ਉਹ ਜ਼ਮੀਨ ਦਿੱਤੀ ਹੈ ਜੋ ਤੁਹਾਡੇ ਉੱਤੇ ਕਬਜ਼ਾ ਕਰਨ ਲਈ ਹੈ।

54ਜ਼ਮੀਨ ਨੂੰ ਆਪਣੇ ਗੋਤਾਂ ਦੇ ਅਨੁਸਾਰ ਗੁਣਾ ਪਾ ਕੇ ਵੰਡ ਲੈਣਾ। ਇੱਕ ਵੱਡੇ ਸਮੂਹ ਨੂੰ ਇੱਕ ਵੱਡਾ ਵਿਰਾਸਤ ਦਿਓ, ਅਤੇ ਇੱਕ ਛੋਟੇ ਸਮੂਹ ਨੂੰ ਇੱਕ ਛੋਟਾ ਵਿਰਾਸਤ ਦਿਓ। ਜੋ ਵੀ ਉਹਨਾਂ ਨੂੰ ਗੁਣਾ ਨਾਲ ਡਿੱਗੇਗਾ ਉਹ ਉਹਨਾਂ ਦਾ ਹੋਵੇਗਾ। ਇਸ ਨੂੰ ਆਪਣੇ ਪੁਰਖਿਆਂ ਦੇ ਕਬੀਲਿਆਂ ਅਨੁਸਾਰ ਵੰਡੋ।

55“ ‘ਪਰ ਜੇ ਤੁਸੀਂ ਦੇਸ਼ ਦੇ ਵਾਸੀਆਂ ਨੂੰ ਨਾ ਕੱਢੋ, ਤਾਂ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਕੰਡੇ ਅਤੇ ਤੁਹਾਡੇ ਪਾਸਿਆਂ ਵਿੱਚ ਕੰਡੇ ਬਣ ਜਾਣਗੇ। ਉਹ ਤੁਹਾਨੂੰ ਉਸ ਧਰਤੀ ਉੱਤੇ ਮੁਸੀਬਤ ਦੇਣਗੇ ਜਿੱਥੇ ਤੁਸੀਂ ਰਹੋਗੇ।

56ਅਤੇ ਫਿਰ ਮੈਂ ਤੁਹਾਡੇ ਨਾਲ ਉਹੀ ਕਰਾਂਗਾ ਜੋ ਮੈਂ ਉਹਨਾਂ ਨਾਲ ਕਰਨ ਦੀ ਯੋਜਨਾ ਬਣਾਵਾਂਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.