50ਯਰੀਹੋ ਤੋਂ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
51“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਯਰਦਨ ਪਾਰ ਕਰਕੇ ਕਨਾਨ ਵਿੱਚ ਜਾਵੋਂਗੇ।
52ਆਪਣੇ ਅੱਗੋਂ ਦੇਸ਼ ਦੇ ਸਾਰੇ ਵਾਸੀਆਂ ਨੂੰ ਕੱਢ ਦਿਓ। ਉਹਨਾਂ ਦੀਆਂ ਸਾਰੀਆਂ ਉੱਕਰੀਆਂ ਹੋਈਆਂ ਮੂਰਤੀਆਂ ਅਤੇ ਉਹਨਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦੇਣਾ, ਅਤੇ ਉਹਨਾਂ ਦੇ ਸਾਰੇ ਉੱਚੇ ਸਥਾਨਾਂ ਨੂੰ ਢਾਹ ਸੁੱਟਣਾ।
53ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਅਤੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਤੁਹਾਨੂੰ ਉਹ ਜ਼ਮੀਨ ਦਿੱਤੀ ਹੈ ਜੋ ਤੁਹਾਡੇ ਉੱਤੇ ਕਬਜ਼ਾ ਕਰਨ ਲਈ ਹੈ।
54ਜ਼ਮੀਨ ਨੂੰ ਆਪਣੇ ਗੋਤਾਂ ਦੇ ਅਨੁਸਾਰ ਗੁਣਾ ਪਾ ਕੇ ਵੰਡ ਲੈਣਾ। ਇੱਕ ਵੱਡੇ ਸਮੂਹ ਨੂੰ ਇੱਕ ਵੱਡਾ ਵਿਰਾਸਤ ਦਿਓ, ਅਤੇ ਇੱਕ ਛੋਟੇ ਸਮੂਹ ਨੂੰ ਇੱਕ ਛੋਟਾ ਵਿਰਾਸਤ ਦਿਓ। ਜੋ ਵੀ ਉਹਨਾਂ ਨੂੰ ਗੁਣਾ ਨਾਲ ਡਿੱਗੇਗਾ ਉਹ ਉਹਨਾਂ ਦਾ ਹੋਵੇਗਾ। ਇਸ ਨੂੰ ਆਪਣੇ ਪੁਰਖਿਆਂ ਦੇ ਕਬੀਲਿਆਂ ਅਨੁਸਾਰ ਵੰਡੋ।