16“ ‘ਜੇ ਕੋਈ ਕਿਸੇ ਨੂੰ ਲੋਹੇ ਦੀ ਚੀਜ਼ ਨਾਲ ਘਾਤਕ ਸੱਟ ਮਾਰਦਾ ਹੈ ਅਤੇ ਉਹ ਵਿਅਕਤੀ ਮਰ ਗਿਆ ਹੋਵੇ, ਤਾਂ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
17ਜਾਂ ਜੇ ਕੋਈ ਪੱਥਰ ਹੱਥ ਵਿੱਚ ਲੈ ਕੇ ਕਿਸੇ ਨੂੰ ਮਾਰਦਾ ਹੈ ਤਾਂ ਇਹ ਕਤਲ ਹੈ ਅਤੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
18ਜਾਂ ਜੇ ਕੋਈ ਲੱਕੜੀ ਦੀ ਵਸਤੂ ਫੜ ਕੇ ਕਿਸੇ ਨੂੰ ਮਾਰਦਾ ਹੈ ਤਾਂ ਇਹ ਕਤਲ ਹੈ ਅਤੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
19ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸਨੂੰ ਮਾਰ ਸੁੱਟੇ।
20ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਜਾਂ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਜਾਵੇ।