ਗਿਣਤੀ 35

ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸਨੂੰ ਮਾਰ ਸੁੱਟੇ।

Numbers 35:19 (UKJV) The revenger of blood himself shall slay the murderer: when he meet him, he shall slay him.

17ਜਾਂ ਜੇ ਕੋਈ ਪੱਥਰ ਹੱਥ ਵਿੱਚ ਲੈ ਕੇ ਕਿਸੇ ਨੂੰ ਮਾਰਦਾ ਹੈ ਤਾਂ ਇਹ ਕਤਲ ਹੈ ਅਤੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।

18ਜਾਂ ਜੇ ਕੋਈ ਲੱਕੜੀ ਦੀ ਵਸਤੂ ਫੜ ਕੇ ਕਿਸੇ ਨੂੰ ਮਾਰਦਾ ਹੈ ਤਾਂ ਇਹ ਕਤਲ ਹੈ ਅਤੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।

19ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸਨੂੰ ਮਾਰ ਸੁੱਟੇ।

20ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਜਾਂ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਜਾਵੇ।

21ਜਾਂ ਜੇ ਦੁਸ਼ਮਣੀ ਦੇ ਕਾਰਨ ਇੱਕ ਵਿਅਕਤੀ ਦੂਜੇ ਨੂੰ ਆਪਣੀ ਮੁੱਠੀ ਨਾਲ ਮਾਰਦਾ ਹੈ ਤਾਂ ਜੋ ਦੂਜਾ ਮਰ ਜਾਵੇ, ਉਹ ਵਿਅਕਤੀ ਮਾਰਿਆ ਜਾਵੇ। ਉਹ ਵਿਅਕਤੀ ਇੱਕ ਕਾਤਲ ਹੈ। ਖੂਨ ਦਾ ਬਦਲਾ ਲੈਣ ਵਾਲੇ ਕਾਤਲ ਨੂੰ ਮੌਤ ਦੇ ਘਾਟ ਉਤਾਰ ਦੇਵੇ ਜਦੋਂ ਉਹ ਮਿਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.