1ਯਰੀਹੋ ਤੋਂ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
2“ਇਸਰਾਏਲੀਆਂ ਨੂੰ ਹੁਕਮ ਦੇ, ਕਿ ਉਹ ਜ਼ਮੀਨ ਉਹਨਾਂ ਦੀ ਵਿਰਾਸਤ ਵਿੱਚੋਂ ਲੇਵੀਆਂ ਨੂੰ ਦੇ ਦੇਣ ਤਾਂ ਜੋ ਉਹ ਉਹਨਾਂ ਵਿੱਚ ਰਹਿ ਸਕਣ। ਤੁਸੀਂ ਲੇਵੀਆਂ ਨੂੰ ਸ਼ਹਿਰਾਂ ਦੇ ਆਲੇ-ਦੁਆਲੇ ਸ਼ਾਮਲਾਟ ਵੀ ਦਿਓਗੇ।
3ਤਦ ਉਹਨਾਂ ਕੋਲ ਰਹਿਣ ਲਈ ਨਗਰ ਹੋਣਗੇ ਅਤੇ ਉਹਨਾਂ ਦੇ ਪਸ਼ੂਆਂ ਲਈ ਅਤੇ ਉਹਨਾਂ ਦੇ ਹੋਰ ਸਾਰੇ ਜਾਨਵਰਾਂ ਲਈ ਸ਼ਾਮਲਾਟ ਹੋਣਗੇ।
4“ਉਹਨਾਂ ਨਗਰਾਂ ਦੇ ਆਲੇ-ਦੁਆਲੇ ਦੀਆਂ ਚਰਾਗਾਹਾਂ ਜਿਹੜੀਆਂ ਤੁਸੀਂ ਲੇਵੀਆਂ ਨੂੰ ਦਿੰਦੇ ਹੋ, ਕਸਬੇ ਦੀ ਕੰਧ ਤੋਂ ਇੱਕ ਹਜ਼ਾਰ ਹੱਥ ਲੰਮਾ ਹੋਵੇਗਾ।