ਗਿਣਤੀ 35

ਯਰੀਹੋ ਤੋਂ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

Numbers 35:1 (UKJV) And the LORD spoke unto Moses in the plains of Moab by Jordan near Jericho, saying,

1ਯਰੀਹੋ ਤੋਂ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਇਸਰਾਏਲੀਆਂ ਨੂੰ ਹੁਕਮ ਦੇ, ਕਿ ਉਹ ਜ਼ਮੀਨ ਉਹਨਾਂ ਦੀ ਵਿਰਾਸਤ ਵਿੱਚੋਂ ਲੇਵੀਆਂ ਨੂੰ ਦੇ ਦੇਣ ਤਾਂ ਜੋ ਉਹ ਉਹਨਾਂ ਵਿੱਚ ਰਹਿ ਸਕਣ। ਤੁਸੀਂ ਲੇਵੀਆਂ ਨੂੰ ਸ਼ਹਿਰਾਂ ਦੇ ਆਲੇ-ਦੁਆਲੇ ਸ਼ਾਮਲਾਟ ਵੀ ਦਿਓਗੇ।

3ਤਦ ਉਹਨਾਂ ਕੋਲ ਰਹਿਣ ਲਈ ਨਗਰ ਹੋਣਗੇ ਅਤੇ ਉਹਨਾਂ ਦੇ ਪਸ਼ੂਆਂ ਲਈ ਅਤੇ ਉਹਨਾਂ ਦੇ ਹੋਰ ਸਾਰੇ ਜਾਨਵਰਾਂ ਲਈ ਸ਼ਾਮਲਾਟ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.