ਗਿਣਤੀ 35

“ ‘ਉਸ ਧਰਤੀ ਨੂੰ ਗੰਦਾ ਨਾ ਕਰੋ ਜਿੱਥੇ ਤੁਸੀਂ ਵੱਸਦੇ ਹੋ। ਖੂਨ-ਖਰਾਬਾ ਧਰਤੀ ਨੂੰ ਪਲੀਤ ਕਰਦਾ ਹੈ, ਅਤੇ ਉਸ ਧਰਤੀ ਲਈ ਪ੍ਰਾਸਚਿਤ ਨਹੀਂ ਕੀਤਾ ਜਾ ਸਕਦਾ ਜਿਸ ਉੱਤੇ ਲਹੂ ਵਹਾਇਆ ਗਿਆ ਹੈ, ਸਿਵਾਏ ਉਸ ਦੇ ਲਹੂ ਤੋਂ ਜਿਸ ਨੇ ਇਸ ਨੂੰ ਵਹਾਇਆ ਹੈ।

Numbers 35:33 (UKJV) So all of you shall not pollute the land wherein all of you are: for blood it defiles the land: and the land cannot be cleansed of the blood that is shed therein, but by the blood of him that shed it.

31“ ‘ਕਿਸੇ ਕਾਤਲ ਦੀ ਜ਼ਿੰਦਗੀ ਲਈ ਰਿਹਾਈ ਦੀ ਕੀਮਤ ਸਵੀਕਾਰ ਨਾ ਕਰੋ, ਜੋ ਮੌਤ ਦਾ ਦੋਸ਼ੀ ਹੋਵੇ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਹੈ।

32“ ‘ਉਸ ਕਿਸੇ ਵੀ ਵਿਅਕਤੀ ਲਈ ਰਿਹਾਈ ਦੀ ਕੀਮਤ ਸਵੀਕਾਰ ਨਾ ਕਰੋ ਜੋ ਪਨਾਹ ਦੇ ਸ਼ਹਿਰ ਵਿੱਚ ਭੱਜ ਗਿਆ ਹੈ ਅਤੇ ਇਸ ਲਈ ਪ੍ਰਧਾਨ ਜਾਜਕ ਦੀ ਮੌਤ ਤੋਂ ਪਹਿਲਾਂ ਉਹਨਾਂ ਨੂੰ ਵਾਪਸ ਜਾਣ ਅਤੇ ਆਪਣੀ ਧਰਤੀ ਉੱਤੇ ਰਹਿਣ ਦਿਓ।

33“ ‘ਉਸ ਧਰਤੀ ਨੂੰ ਗੰਦਾ ਨਾ ਕਰੋ ਜਿੱਥੇ ਤੁਸੀਂ ਵੱਸਦੇ ਹੋ। ਖੂਨ-ਖਰਾਬਾ ਧਰਤੀ ਨੂੰ ਪਲੀਤ ਕਰਦਾ ਹੈ, ਅਤੇ ਉਸ ਧਰਤੀ ਲਈ ਪ੍ਰਾਸਚਿਤ ਨਹੀਂ ਕੀਤਾ ਜਾ ਸਕਦਾ ਜਿਸ ਉੱਤੇ ਲਹੂ ਵਹਾਇਆ ਗਿਆ ਹੈ, ਸਿਵਾਏ ਉਸ ਦੇ ਲਹੂ ਤੋਂ ਜਿਸ ਨੇ ਇਸ ਨੂੰ ਵਹਾਇਆ ਹੈ।

34ਉਸ ਧਰਤੀ ਨੂੰ ਜਿੱਥੇ ਤੁਸੀਂ ਰਹਿੰਦੇ ਹੋ ਅਤੇ ਜਿੱਥੇ ਮੈਂ ਰਹਿੰਦਾ ਹਾਂ, ਉਸ ਨੂੰ ਅਸ਼ੁੱਧ ਨਾ ਕਰੋ ਕਿਉਂਕਿ ਮੈਂ, ਯਾਹਵੇਹ, ਇਸਰਾਏਲੀਆਂ ਵਿੱਚ ਵੱਸਦਾ ਹਾਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.