30“ ‘ਜਿਹੜਾ ਵੀ ਵਿਅਕਤੀ ਕਿਸੇ ਵਿਅਕਤੀ ਨੂੰ ਮਾਰਦਾ ਹੈ, ਉਸਨੂੰ ਸਿਰਫ ਗਵਾਹਾਂ ਦੀ ਗਵਾਹੀ ਉੱਤੇ ਹੀ ਕਤਲ ਕੀਤਾ ਜਾਣਾ ਚਾਹੀਦਾ ਹੈ। ਪਰ ਸਿਰਫ ਇੱਕ ਗਵਾਹ ਦੀ ਗਵਾਹੀ ਉੱਤੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇ।
31“ ‘ਕਿਸੇ ਕਾਤਲ ਦੀ ਜ਼ਿੰਦਗੀ ਲਈ ਰਿਹਾਈ ਦੀ ਕੀਮਤ ਸਵੀਕਾਰ ਨਾ ਕਰੋ, ਜੋ ਮੌਤ ਦਾ ਦੋਸ਼ੀ ਹੋਵੇ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਹੈ।
32“ ‘ਉਸ ਕਿਸੇ ਵੀ ਵਿਅਕਤੀ ਲਈ ਰਿਹਾਈ ਦੀ ਕੀਮਤ ਸਵੀਕਾਰ ਨਾ ਕਰੋ ਜੋ ਪਨਾਹ ਦੇ ਸ਼ਹਿਰ ਵਿੱਚ ਭੱਜ ਗਿਆ ਹੈ ਅਤੇ ਇਸ ਲਈ ਪ੍ਰਧਾਨ ਜਾਜਕ ਦੀ ਮੌਤ ਤੋਂ ਪਹਿਲਾਂ ਉਹਨਾਂ ਨੂੰ ਵਾਪਸ ਜਾਣ ਅਤੇ ਆਪਣੀ ਧਰਤੀ ਉੱਤੇ ਰਹਿਣ ਦਿਓ।
33“ ‘ਉਸ ਧਰਤੀ ਨੂੰ ਗੰਦਾ ਨਾ ਕਰੋ ਜਿੱਥੇ ਤੁਸੀਂ ਵੱਸਦੇ ਹੋ। ਖੂਨ-ਖਰਾਬਾ ਧਰਤੀ ਨੂੰ ਪਲੀਤ ਕਰਦਾ ਹੈ, ਅਤੇ ਉਸ ਧਰਤੀ ਲਈ ਪ੍ਰਾਸਚਿਤ ਨਹੀਂ ਕੀਤਾ ਜਾ ਸਕਦਾ ਜਿਸ ਉੱਤੇ ਲਹੂ ਵਹਾਇਆ ਗਿਆ ਹੈ, ਸਿਵਾਏ ਉਸ ਦੇ ਲਹੂ ਤੋਂ ਜਿਸ ਨੇ ਇਸ ਨੂੰ ਵਹਾਇਆ ਹੈ।
34ਉਸ ਧਰਤੀ ਨੂੰ ਜਿੱਥੇ ਤੁਸੀਂ ਰਹਿੰਦੇ ਹੋ ਅਤੇ ਜਿੱਥੇ ਮੈਂ ਰਹਿੰਦਾ ਹਾਂ, ਉਸ ਨੂੰ ਅਸ਼ੁੱਧ ਨਾ ਕਰੋ ਕਿਉਂਕਿ ਮੈਂ, ਯਾਹਵੇਹ, ਇਸਰਾਏਲੀਆਂ ਵਿੱਚ ਵੱਸਦਾ ਹਾਂ।’ ”