ਗਿਣਤੀ 35

“ ‘ਜਿਹੜਾ ਵੀ ਵਿਅਕਤੀ ਕਿਸੇ ਵਿਅਕਤੀ ਨੂੰ ਮਾਰਦਾ ਹੈ, ਉਸਨੂੰ ਸਿਰਫ ਗਵਾਹਾਂ ਦੀ ਗਵਾਹੀ ਉੱਤੇ ਹੀ ਕਤਲ ਕੀਤਾ ਜਾਣਾ ਚਾਹੀਦਾ ਹੈ। ਪਰ ਸਿਰਫ ਇੱਕ ਗਵਾਹ ਦੀ ਗਵਾਹੀ ਉੱਤੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇ।

Numbers 35:30 (UKJV) Whoso kills any person, the murderer shall be put to death by the mouth of witnesses: but one witness shall not testify against any person to cause him to die.

28ਦੋਸ਼ੀ ਨੂੰ ਸਰਦਾਰ ਜਾਜਕ ਦੀ ਮੌਤ ਤੱਕ ਪਨਾਹ ਦੇ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ, ਮੁੱਖ ਜਾਜਕ ਦੀ ਮੌਤ ਤੋਂ ਬਾਅਦ ਹੀ ਉਹ ਆਪਣੀ ਜਾਇਦਾਦ ਵਿੱਚ ਵਾਪਸ ਆ ਸਕਦੇ ਹਨ।

29“ ‘ਇਹ ਹੈ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ, ਆਉਣ ਵਾਲੀਆਂ ਪੀੜ੍ਹੀਆਂ ਤੱਕ ਤੁਹਾਡੇ ਲਈ ਕਾਨੂੰਨ ਦਾ ਬਲ ਬਣਿਆ ਰਹੇ।

30“ ‘ਜਿਹੜਾ ਵੀ ਵਿਅਕਤੀ ਕਿਸੇ ਵਿਅਕਤੀ ਨੂੰ ਮਾਰਦਾ ਹੈ, ਉਸਨੂੰ ਸਿਰਫ ਗਵਾਹਾਂ ਦੀ ਗਵਾਹੀ ਉੱਤੇ ਹੀ ਕਤਲ ਕੀਤਾ ਜਾਣਾ ਚਾਹੀਦਾ ਹੈ। ਪਰ ਸਿਰਫ ਇੱਕ ਗਵਾਹ ਦੀ ਗਵਾਹੀ ਉੱਤੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇ।

31“ ‘ਕਿਸੇ ਕਾਤਲ ਦੀ ਜ਼ਿੰਦਗੀ ਲਈ ਰਿਹਾਈ ਦੀ ਕੀਮਤ ਸਵੀਕਾਰ ਨਾ ਕਰੋ, ਜੋ ਮੌਤ ਦਾ ਦੋਸ਼ੀ ਹੋਵੇ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਹੈ।

32“ ‘ਉਸ ਕਿਸੇ ਵੀ ਵਿਅਕਤੀ ਲਈ ਰਿਹਾਈ ਦੀ ਕੀਮਤ ਸਵੀਕਾਰ ਨਾ ਕਰੋ ਜੋ ਪਨਾਹ ਦੇ ਸ਼ਹਿਰ ਵਿੱਚ ਭੱਜ ਗਿਆ ਹੈ ਅਤੇ ਇਸ ਲਈ ਪ੍ਰਧਾਨ ਜਾਜਕ ਦੀ ਮੌਤ ਤੋਂ ਪਹਿਲਾਂ ਉਹਨਾਂ ਨੂੰ ਵਾਪਸ ਜਾਣ ਅਤੇ ਆਪਣੀ ਧਰਤੀ ਉੱਤੇ ਰਹਿਣ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.