7ਤੁਸੀਂ ਕੁੱਲ ਮਿਲਾ ਕੇ ਲੇਵੀਆਂ ਨੂੰ ਉਹਨਾਂ ਦੀਆਂ ਚਰਾਂਦਾਂ ਸਮੇਤ ਅਠਤਾਲੀ ਨਗਰ ਦੇ ਦਿਓ।
8ਜਿਹੜੇ ਨਗਰ ਤੁਸੀਂ ਇਸਰਾਏਲੀਆਂ ਦੀ ਧਰਤੀ ਤੋਂ ਲੇਵੀਆਂ ਨੂੰ ਦਿੰਦੇ ਹੋ, ਉਹ ਹਰੇਕ ਗੋਤ ਦੀ ਵਿਰਾਸਤ ਦੇ ਅਨੁਪਾਤ ਵਿੱਚ ਦਿੱਤੇ ਜਾਣ ਜਿਸ ਗੋਤ ਵਿੱਚੋਂ ਬਹੁਤ ਸਾਰੇ ਨਗਰ ਹਨ, ਉਸ ਕੋਲੋਂ ਬਹੁਤ ਸਾਰੇ ਨਗਰ ਲੈ ਲਵੋ ਪਰ ਜਿਸ ਕੋਲ ਥੋੜ੍ਹੇ ਹਨ ਉਹਨਾਂ ਕੋਲੋਂ ਥੋੜ੍ਹੇ ਲੈ ਲਵੋ।”
9ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
10“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਯਰਦਨ ਪਾਰ ਕਰਕੇ ਕਨਾਨ ਵਿੱਚ ਜਾਵੋਂਗੇ,
11ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿੱਥੇ ਖੂਨੀ ਭੱਜ ਜਾਵੇ ਜਿਸ ਕਿਸੇ ਨੂੰ ਭੁੱਲ ਨਾਲ ਮਾਰਿਆ ਹੋਵੇ।