ਗਿਣਤੀ 35

ਜਿਹੜੇ ਨਗਰ ਤੁਸੀਂ ਇਸਰਾਏਲੀਆਂ ਦੀ ਧਰਤੀ ਤੋਂ ਲੇਵੀਆਂ ਨੂੰ ਦਿੰਦੇ ਹੋ, ਉਹ ਹਰੇਕ ਗੋਤ ਦੀ ਵਿਰਾਸਤ ਦੇ ਅਨੁਪਾਤ ਵਿੱਚ ਦਿੱਤੇ ਜਾਣ ਜਿਸ ਗੋਤ ਵਿੱਚੋਂ ਬਹੁਤ ਸਾਰੇ ਨਗਰ ਹਨ, ਉਸ ਕੋਲੋਂ ਬਹੁਤ ਸਾਰੇ ਨਗਰ ਲੈ ਲਵੋ ਪਰ ਜਿਸ ਕੋਲ ਥੋੜ੍ਹੇ ਹਨ ਉਹਨਾਂ ਕੋਲੋਂ ਥੋੜ੍ਹੇ ਲੈ ਲਵੋ।”

Numbers 35:8 (UKJV) And the cities which all of you shall give shall be of the possession of the children of Israel: from them that have many all of you shall give many; but from them that have few all of you shall give few: every one shall give of his cities unto the Levites according to his inheritance which he inherits.

6“ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿੰਦੇ ਹੋ, ਉਹਨਾਂ ਵਿੱਚੋਂ ਛੇ ਪਨਾਹ ਦੇ ਸ਼ਹਿਰ ਹੋਣਗੇ, ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਭੱਜ ਜਾਣ ਲਈ ਠਹਿਰਾਓ ਅਤੇ ਇਸ ਤੋਂ ਇਲਾਵਾ, ਉਹਨਾਂ ਨੂੰ ਬਤਾਲੀ ਹੋਰ ਨਗਰ ਦੇ ਦਿਓ।

7ਤੁਸੀਂ ਕੁੱਲ ਮਿਲਾ ਕੇ ਲੇਵੀਆਂ ਨੂੰ ਉਹਨਾਂ ਦੀਆਂ ਚਰਾਂਦਾਂ ਸਮੇਤ ਅਠਤਾਲੀ ਨਗਰ ਦੇ ਦਿਓ।

8ਜਿਹੜੇ ਨਗਰ ਤੁਸੀਂ ਇਸਰਾਏਲੀਆਂ ਦੀ ਧਰਤੀ ਤੋਂ ਲੇਵੀਆਂ ਨੂੰ ਦਿੰਦੇ ਹੋ, ਉਹ ਹਰੇਕ ਗੋਤ ਦੀ ਵਿਰਾਸਤ ਦੇ ਅਨੁਪਾਤ ਵਿੱਚ ਦਿੱਤੇ ਜਾਣ ਜਿਸ ਗੋਤ ਵਿੱਚੋਂ ਬਹੁਤ ਸਾਰੇ ਨਗਰ ਹਨ, ਉਸ ਕੋਲੋਂ ਬਹੁਤ ਸਾਰੇ ਨਗਰ ਲੈ ਲਵੋ ਪਰ ਜਿਸ ਕੋਲ ਥੋੜ੍ਹੇ ਹਨ ਉਹਨਾਂ ਕੋਲੋਂ ਥੋੜ੍ਹੇ ਲੈ ਲਵੋ।”

9ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

10“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਯਰਦਨ ਪਾਰ ਕਰਕੇ ਕਨਾਨ ਵਿੱਚ ਜਾਵੋਂਗੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.