ਗਿਣਤੀ 4

ਤਦ ਉਹ ਜਗਵੇਦੀ ਦੀ ਸੇਵਾ ਕਰਨ ਲਈ ਵਰਤੇ ਜਾਣ ਵਾਲੇ ਸਾਰੇ ਭਾਂਡੇ ਰੱਖਣ, ਜਿਸ ਵਿੱਚ ਚੁੱਲ੍ਹੇ, ਮਾਸ ਦੇ ਕਾਂਟੇ, ਕੜਛੇ ਅਤੇ ਛਿੜਕਣ ਦੇ ਕਟੋਰੇ ਸ਼ਾਮਲ ਹਨ ਅਤੇ ਉਹ ਦੇ ਉੱਤੇ ਬੱਕਰਿਆਂ ਦੀਆ ਖੱਲਾਂ ਵਿਛਾਉਣ ਅਤੇ ਉਸ ਦੀਆਂ ਚੋਬਾਂ ਪਾਉਣ।

Numbers 4:14 (UKJV) And they shall put upon it all the vessels thereof, wherewith they minister about it, even the censers, the forks, and the shovels, and the basons, all the vessels of the altar; and they shall spread upon it a covering of badgers' skins, and put to the staves of it.

12“ਉਹ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਨੂੰ ਲੈ ਕੇ ਉਹਨਾਂ ਨੂੰ ਇੱਕ ਨੀਲੇ ਕੱਪੜੇ ਵਿੱਚ ਲਪੇਟਣ, ਤੇ ਉਹਨਾਂ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਕੱਜਣ ਅਤੇ ਉਹਨਾਂ ਨੂੰ ਡੰਡੇ ਉੱਤੇ ਰੱਖਣ।

13“ਉਹ ਜਗਵੇਦੀ ਤੋਂ ਰਾਖ ਕੱਢ ਦੇਣਗੇ ਅਤੇ ਇਸਨੂੰ ਜਾਮਨੀ ਕੱਪੜੇ ਨਾਲ ਢੱਕ ਦੇਣਗੇ।

14ਤਦ ਉਹ ਜਗਵੇਦੀ ਦੀ ਸੇਵਾ ਕਰਨ ਲਈ ਵਰਤੇ ਜਾਣ ਵਾਲੇ ਸਾਰੇ ਭਾਂਡੇ ਰੱਖਣ, ਜਿਸ ਵਿੱਚ ਚੁੱਲ੍ਹੇ, ਮਾਸ ਦੇ ਕਾਂਟੇ, ਕੜਛੇ ਅਤੇ ਛਿੜਕਣ ਦੇ ਕਟੋਰੇ ਸ਼ਾਮਲ ਹਨ ਅਤੇ ਉਹ ਦੇ ਉੱਤੇ ਬੱਕਰਿਆਂ ਦੀਆ ਖੱਲਾਂ ਵਿਛਾਉਣ ਅਤੇ ਉਸ ਦੀਆਂ ਚੋਬਾਂ ਪਾਉਣ।

15“ਜਦੋਂ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਪਵਿੱਤਰ ਚੀਜ਼ਾਂ ਅਤੇ ਪਵਿੱਤਰ ਸਥਾਨ ਦੀਆਂ ਸਾਰੀਆਂ ਪਵਿੱਤਰ ਵਸਤੂਆਂ ਨੂੰ ਢੱਕ ਲੈਣ, ਅਤੇ ਜਦੋਂ ਤੰਬੂ ਜਾਣ ਲਈ ਤਿਆਰ ਹੋਣਗੇ, ਕੇਵਲ ਤਦ ਹੀ ਕੋਹਾਥੀਆਂ ਉਸ ਨੂੰ ਚੁੱਕਣ, ਪਰ ਉਹ ਕਿਸੇ ਪਵਿੱਤਰ ਚੀਜ਼ ਨੂੰ ਨਾ ਛੂਹਣ, ਨਹੀਂ ਤਾਂ ਉਹ ਮਰ ਜਾਣਗੇ! ਕੋਹਾਥੀ ਸਿਰਫ ਇਹ ਚੀਜ਼ਾਂ ਦਾ ਭਾਰ ਹੀ ਉਠਾਉਣ ਜੋ ਮੰਡਲੀ ਵਾਲੇ ਤੰਬੂ ਵਿੱਚ ਹਨ।

16“ਜਾਜਕ ਹਾਰੋਨ ਦੇ ਪੁੱਤਰ ਅਲਆਜ਼ਾਰ ਨੂੰ ਰੋਸ਼ਨੀ ਲਈ ਤੇਲ, ਸੁਗੰਧਿਤ ਧੂਪ, ਮੈਦੇ ਦੀ ਭੇਟ ਅਤੇ ਮਸਹ ਕਰਨ ਦੇ ਤੇਲ ਦੀ ਜ਼ਿੰਮੇਵਾਰੀ ਲੈਣ। ਉਹ ਸਾਰੇ ਤੰਬੂ ਅਤੇ ਇਸ ਵਿੱਚਲੀ ਹਰ ਚੀਜ਼ ਦੀ ਅਤੇ ਇਸ ਦੇ ਪਵਿੱਤਰ ਸਮਾਨ ਅਤੇ ਵਸਤੂਆਂ ਦੀ ਦੇਖਭਾਲ ਕਰੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.