10ਤਦ ਉਹ ਇਸ ਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਰੱਖਣ ਅਤੇ ਉਹ ਉਸ ਨੂੰ ਚੋਬਾਂ ਉੱਤੇ ਧਰਨ।
11“ਸੋਨੇ ਦੀ ਜਗਵੇਦੀ ਉੱਤੇ ਇੱਕ ਨੀਲਾ ਕੱਪੜਾ ਵਿਛਾ ਕੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਨਾਲ ਢੱਕਣ ਅਤੇ ਉਸ ਦੇ ਡੰਡੇ ਪਾਉਣ।
12“ਉਹ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਨੂੰ ਲੈ ਕੇ ਉਹਨਾਂ ਨੂੰ ਇੱਕ ਨੀਲੇ ਕੱਪੜੇ ਵਿੱਚ ਲਪੇਟਣ, ਤੇ ਉਹਨਾਂ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਕੱਜਣ ਅਤੇ ਉਹਨਾਂ ਨੂੰ ਡੰਡੇ ਉੱਤੇ ਰੱਖਣ।
13“ਉਹ ਜਗਵੇਦੀ ਤੋਂ ਰਾਖ ਕੱਢ ਦੇਣਗੇ ਅਤੇ ਇਸਨੂੰ ਜਾਮਨੀ ਕੱਪੜੇ ਨਾਲ ਢੱਕ ਦੇਣਗੇ।
14ਤਦ ਉਹ ਜਗਵੇਦੀ ਦੀ ਸੇਵਾ ਕਰਨ ਲਈ ਵਰਤੇ ਜਾਣ ਵਾਲੇ ਸਾਰੇ ਭਾਂਡੇ ਰੱਖਣ, ਜਿਸ ਵਿੱਚ ਚੁੱਲ੍ਹੇ, ਮਾਸ ਦੇ ਕਾਂਟੇ, ਕੜਛੇ ਅਤੇ ਛਿੜਕਣ ਦੇ ਕਟੋਰੇ ਸ਼ਾਮਲ ਹਨ ਅਤੇ ਉਹ ਦੇ ਉੱਤੇ ਬੱਕਰਿਆਂ ਦੀਆ ਖੱਲਾਂ ਵਿਛਾਉਣ ਅਤੇ ਉਸ ਦੀਆਂ ਚੋਬਾਂ ਪਾਉਣ।