8ਉਹ ਆਪਣੇ ਉੱਤੇ ਲਾਲ ਰੰਗ ਦਾ ਕੱਪੜਾ ਵਿਛਾ ਲੈਣ ਅਤੇ ਉਸ ਨੂੰ ਸਮੁੰਦਰੀ ਜੀਵ ਦੇ ਚਮੜੇ ਨਾਲ ਢੱਕਣ ਅਤੇ ਉਸ ਦੀਆਂ ਚੋਬਾਂ ਪਾਉਣ।
9“ਫਿਰ ਉਹ ਇੱਕ ਨੀਲਾ ਕੱਪੜਾ ਲੈਣ ਅਤੇ ਉਸ ਸ਼ਮਾਦਾਨ ਨੂੰ ਢੱਕਣ ਜੋ ਰੋਸ਼ਨੀ ਲਈ ਹੈ, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ।
10ਤਦ ਉਹ ਇਸ ਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਰੱਖਣ ਅਤੇ ਉਹ ਉਸ ਨੂੰ ਚੋਬਾਂ ਉੱਤੇ ਧਰਨ।
11“ਸੋਨੇ ਦੀ ਜਗਵੇਦੀ ਉੱਤੇ ਇੱਕ ਨੀਲਾ ਕੱਪੜਾ ਵਿਛਾ ਕੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਨਾਲ ਢੱਕਣ ਅਤੇ ਉਸ ਦੇ ਡੰਡੇ ਪਾਉਣ।
12“ਉਹ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਨੂੰ ਲੈ ਕੇ ਉਹਨਾਂ ਨੂੰ ਇੱਕ ਨੀਲੇ ਕੱਪੜੇ ਵਿੱਚ ਲਪੇਟਣ, ਤੇ ਉਹਨਾਂ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਕੱਜਣ ਅਤੇ ਉਹਨਾਂ ਨੂੰ ਡੰਡੇ ਉੱਤੇ ਰੱਖਣ।