ਗਿਣਤੀ 4

“ਫਿਰ ਉਹ ਇੱਕ ਨੀਲਾ ਕੱਪੜਾ ਲੈਣ ਅਤੇ ਉਸ ਸ਼ਮਾਦਾਨ ਨੂੰ ਢੱਕਣ ਜੋ ਰੋਸ਼ਨੀ ਲਈ ਹੈ, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ।

Numbers 4:9 (UKJV) And they shall take a cloth of blue, and cover the candlestick of the light, and his lamps, and his tongs, and his intruments for snuffings, and all the oil vessels thereof, wherewith they minister unto it:

7“ਫਿਰ ਹਜ਼ੂਰੀ ਦੀ ਰੋਟੀ ਦੇ ਮੇਜ਼ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਥਾਲੀਆਂ, ਕੌਲੀਆ ਗੜ੍ਹਵੇ ਅਤੇ ਭੇਟਾਂ ਵਰਤਾਉਣ ਵਾਲੇ ਕੜਛੇ ਰੱਖਣ ਅਤੇ ਹਮੇਸ਼ਾ ਉਸ ਉੱਤੇ ਰੋਟੀ ਪਈ ਰਹੇ।

8ਉਹ ਆਪਣੇ ਉੱਤੇ ਲਾਲ ਰੰਗ ਦਾ ਕੱਪੜਾ ਵਿਛਾ ਲੈਣ ਅਤੇ ਉਸ ਨੂੰ ਸਮੁੰਦਰੀ ਜੀਵ ਦੇ ਚਮੜੇ ਨਾਲ ਢੱਕਣ ਅਤੇ ਉਸ ਦੀਆਂ ਚੋਬਾਂ ਪਾਉਣ।

9“ਫਿਰ ਉਹ ਇੱਕ ਨੀਲਾ ਕੱਪੜਾ ਲੈਣ ਅਤੇ ਉਸ ਸ਼ਮਾਦਾਨ ਨੂੰ ਢੱਕਣ ਜੋ ਰੋਸ਼ਨੀ ਲਈ ਹੈ, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ।

10ਤਦ ਉਹ ਇਸ ਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਰੱਖਣ ਅਤੇ ਉਹ ਉਸ ਨੂੰ ਚੋਬਾਂ ਉੱਤੇ ਧਰਨ।

11“ਸੋਨੇ ਦੀ ਜਗਵੇਦੀ ਉੱਤੇ ਇੱਕ ਨੀਲਾ ਕੱਪੜਾ ਵਿਛਾ ਕੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਨਾਲ ਢੱਕਣ ਅਤੇ ਉਸ ਦੇ ਡੰਡੇ ਪਾਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.