5ਜਦੋਂ ਤੰਬੂ ਨੂੰ ਅੱਗੇ ਲੈ ਜਾਣਾ ਹੋਵੇ ਤਾਂ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣ ਅਤੇ ਢਾਲ ਦਾ ਪਰਦਾ ਲਾਹ ਕੇ ਨੇਮ ਦੇ ਸੰਦੂਕ ਦੇ ਉੱਪਰ ਰੱਖ ਦੇਣਗੇ।
6ਤਦ ਉਹ ਪਰਦੇ ਨੂੰ ਵਧੀਆ ਚਮੜੇ ਨਾਲ ਢੱਕਣ ਅਤੇ ਉਸ ਉੱਤੇ ਨੀਲੇ ਰੰਗ ਦਾ ਕੱਪੜਾ ਵਿਛਾ ਕੇ ਚੌਂਕਾਂ ਨੂੰ ਥਾਂ-ਥਾਂ ਰੱਖਣ।
7“ਫਿਰ ਹਜ਼ੂਰੀ ਦੀ ਰੋਟੀ ਦੇ ਮੇਜ਼ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਥਾਲੀਆਂ, ਕੌਲੀਆ ਗੜ੍ਹਵੇ ਅਤੇ ਭੇਟਾਂ ਵਰਤਾਉਣ ਵਾਲੇ ਕੜਛੇ ਰੱਖਣ ਅਤੇ ਹਮੇਸ਼ਾ ਉਸ ਉੱਤੇ ਰੋਟੀ ਪਈ ਰਹੇ।
8ਉਹ ਆਪਣੇ ਉੱਤੇ ਲਾਲ ਰੰਗ ਦਾ ਕੱਪੜਾ ਵਿਛਾ ਲੈਣ ਅਤੇ ਉਸ ਨੂੰ ਸਮੁੰਦਰੀ ਜੀਵ ਦੇ ਚਮੜੇ ਨਾਲ ਢੱਕਣ ਅਤੇ ਉਸ ਦੀਆਂ ਚੋਬਾਂ ਪਾਉਣ।
9“ਫਿਰ ਉਹ ਇੱਕ ਨੀਲਾ ਕੱਪੜਾ ਲੈਣ ਅਤੇ ਉਸ ਸ਼ਮਾਦਾਨ ਨੂੰ ਢੱਕਣ ਜੋ ਰੋਸ਼ਨੀ ਲਈ ਹੈ, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ।