ਗਿਣਤੀ 4

ਜਦੋਂ ਤੰਬੂ ਨੂੰ ਅੱਗੇ ਲੈ ਜਾਣਾ ਹੋਵੇ ਤਾਂ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣ ਅਤੇ ਢਾਲ ਦਾ ਪਰਦਾ ਲਾਹ ਕੇ ਨੇਮ ਦੇ ਸੰਦੂਕ ਦੇ ਉੱਪਰ ਰੱਖ ਦੇਣਗੇ।

Numbers 4:5 (UKJV) And when the camp sets forward, Aaron shall come, and his sons, and they shall take down the covering vail, and cover the ark of testimony with it:

3ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਉਂਦੇ ਹਨ।

4“ਕੋਹਾਥੀਆਂ ਦੀ ਸੇਵਾ ਮਿਲਾਪ ਦੇ ਤੰਬੂ ਵਿੱਚ ਇਹ ਸੀ ਕਿ ਉਹ ਅੱਤ ਪਵਿੱਤਰ ਚੀਜ਼ਾਂ ਦੀ ਦੇਖਭਾਲ ਕਰਨ।

5ਜਦੋਂ ਤੰਬੂ ਨੂੰ ਅੱਗੇ ਲੈ ਜਾਣਾ ਹੋਵੇ ਤਾਂ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣ ਅਤੇ ਢਾਲ ਦਾ ਪਰਦਾ ਲਾਹ ਕੇ ਨੇਮ ਦੇ ਸੰਦੂਕ ਦੇ ਉੱਪਰ ਰੱਖ ਦੇਣਗੇ।

6ਤਦ ਉਹ ਪਰਦੇ ਨੂੰ ਵਧੀਆ ਚਮੜੇ ਨਾਲ ਢੱਕਣ ਅਤੇ ਉਸ ਉੱਤੇ ਨੀਲੇ ਰੰਗ ਦਾ ਕੱਪੜਾ ਵਿਛਾ ਕੇ ਚੌਂਕਾਂ ਨੂੰ ਥਾਂ-ਥਾਂ ਰੱਖਣ।

7“ਫਿਰ ਹਜ਼ੂਰੀ ਦੀ ਰੋਟੀ ਦੇ ਮੇਜ਼ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਥਾਲੀਆਂ, ਕੌਲੀਆ ਗੜ੍ਹਵੇ ਅਤੇ ਭੇਟਾਂ ਵਰਤਾਉਣ ਵਾਲੇ ਕੜਛੇ ਰੱਖਣ ਅਤੇ ਹਮੇਸ਼ਾ ਉਸ ਉੱਤੇ ਰੋਟੀ ਪਈ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.