1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,
2“ਲੇਵੀਆਂ ਦੇ ਵਿੱਚੋਂ ਕੋਹਾਥੀਆ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਪੁਰਖਿਆਂ ਦੇ ਘਰਾਣਿਆ ਅਨੁਸਾਰ ਗਿਣਤੀ ਕਰੋ।
3ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਉਂਦੇ ਹਨ।
4“ਕੋਹਾਥੀਆਂ ਦੀ ਸੇਵਾ ਮਿਲਾਪ ਦੇ ਤੰਬੂ ਵਿੱਚ ਇਹ ਸੀ ਕਿ ਉਹ ਅੱਤ ਪਵਿੱਤਰ ਚੀਜ਼ਾਂ ਦੀ ਦੇਖਭਾਲ ਕਰਨ।
5ਜਦੋਂ ਤੰਬੂ ਨੂੰ ਅੱਗੇ ਲੈ ਜਾਣਾ ਹੋਵੇ ਤਾਂ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣ ਅਤੇ ਢਾਲ ਦਾ ਪਰਦਾ ਲਾਹ ਕੇ ਨੇਮ ਦੇ ਸੰਦੂਕ ਦੇ ਉੱਪਰ ਰੱਖ ਦੇਣਗੇ।