18“ਦੇਖੋ ਕਿ ਲੇਵੀਆਂ ਵਿੱਚੋਂ ਕੋਹਾਥੀ ਗੋਤਾਂ ਦਾ ਨਾਸ਼ ਨਾ ਹੋਣ ਦੇਣਾ।
19ਪਰ ਜਦੋਂ ਉਹ ਪਵਿੱਤਰ ਚੀਜ਼ਾਂ ਦੇ ਨੇੜੇ ਜਾਂਦੇ ਹਨ, ਤਾਂ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਇਹ ਕੀਤਾ ਜਾਣਾ ਚਾਹੀਦਾ ਹੈ: ਹਾਰੋਨ ਅਤੇ ਉਸਦੇ ਪੁੱਤਰ ਉਨ੍ਹਾਂ ਦੇ ਨਾਲ ਅੰਦਰ ਜਾਣ ਅਤੇ ਹਰੇਕ ਨੂੰ ਉਨ੍ਹਾਂ ਨੂੰ ਦਿੱਤਾ ਗਿਆ ਕੰਮ ਦੇਣ।
20ਪਰ ਕੋਹਾਥੀ ਇੱਕ ਪਲ ਲਈ ਵੀ ਪਵਿੱਤਰ ਵਸਤੂਆਂ ਨੂੰ ਵੇਖਣ ਲਈ ਅੰਦਰ ਨਾ ਜਾਣ, ਨਹੀਂ ਤਾਂ ਉਹ ਮਰ ਜਾਣਗੇ।”
21ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
22“ਗੇਰਸ਼ੋਨੀਆਂ ਦੀ ਵੀ ਉਹਨਾਂ ਦੇ ਘਰਾਣਿਆਂ ਅਤੇ ਗੋਤਾਂ ਅਨੁਸਾਰ ਗਿਣਤੀ ਕਰ।